208 ਯੂਨਿਟਾਂ ਦਾ ਬਿੱਲ ਭੇਜਿਆ 86.78 ਲੱਖ

01/12/2019 7:10:22 AM

ਜਲੰਧਰ, (ਪੁਨੀਤ)- ਆਪਣੇ ਸਿਸਟਮ ਨੂੰ ਸੁਧਾਰਨ ਦੇ ਦਾਅਵੇ ਕਰਨ ਵਾਲੇ ਪਾਵਰ ਨਿਗਮ ਦੇ  ਨਵੇਂ-ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ। 
ਬੀਤੇ ਦਿਨ ਵਿਭਾਗ ਵਲੋਂ 208 ਯੂਨਿਟਾਂ ਦਾ ਬਿੱਲ  86,78,480 ਰੁਪਏ ਭੇਜ ਦਿੱਤਾ ਗਿਆ, ਜਿਸ ਨੂੰ ਵੇਖ ਕੇ ਖਪਤਕਾਰ ਦੇ ਹੋਸ਼ ਉੱਡ ਗਏ। ਇਸ  ਸਬੰਧ ਵਿਚ ਜਦੋਂ ਖਪਤਕਾਰ ਬਿੱਲ ਠੀਕ ਕਰਵਾਉਣ ਲਈ ਪ੍ਰਤਾਪ ਬਾਗ ਸਥਿਤ ਸਬ ਡਵੀਜ਼ਨ ’ਚ  ਗਿਆ ਤਾਂ ਉਸ ਨੂੰ ਸੋਮਵਾਰ ਆਉਣ ਦਾ ਕਹਿ ਕੇ ਮਹਿਲਾ ਕਰਮਚਾਰੀ ਵਲੋਂ ਵਾਪਸ ਭੇਜ ਦਿੱਤਾ ਗਿਆ। 
ਈ.  ਆਰ. 115 ਪੱਕਾ ਬਾਗ ਵਾਸੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬਿੱਲ ਅਕਾਊਂਟ  ਨੰਬਰ 3004769495 ਦਾ ਰੁਟੀਨ ’ਚ ਬਿੱਲ 3000 ਤੋਂ ਘੱਟ ਹੀ ਆਉਂਦਾ ਹੈ ਤੇ ਇਸ ਵਾਰ 208  ਯੂਨਿਟ ਦਾ ਬਿੱਲ 86,78,480 ਰੁਪਏ ਭੇਜ ਦਿੱਤਾ ਗਿਆ। ਇਸ ਮੁਤਾਬਿਕ ਲੇਟ ਫੀਸ ਲਾ ਕੇ  ਬਿੱਲ 88,52,050 ਰੁਪਏ ਬਣਦਾ ਹੈ।
 ਪਿਛਲੇ ਸਮੇਂ ਦੌਰਾਨ ਵੀ ਕਈ ਖਪਤਕਾਰਾਂ ਨੂੰ ਗਲਤ  ਬਿੱਲ ਮਿਲ ਚੁੱਕਾ ਹੈ। ਇਹ ਖਰਾਬੀ ਵਿਭਾਗੀ ਸੈਪ ਸਿਸਟਮ ਕਾਰਨ ਹੋ ਰਹੀ ਹੈ ਪਰ ਵਿਭਾਗ  ਆਪਣੇ ਸਿਸਟਮ ਵਿਚ ਸੁਧਾਰ ਨਹੀਂ ਕਰ ਰਿਹਾ। 
ਉਥੇ ਇਸ ਸਬੰਧ ਵਿਚ ਪਾਵਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਗਲਤ ਬਿੱਲ ਮਿਲਿਆ ਹੈ ਤਾਂ ਉਹ ਸਬੰਧਿਤ  ਸਬ-ਡਵੀਜ਼ਨ ਵਿਚ ਜਾ ਕੇ ਉਸ ਨੂੰ  ਠੀਕ ਕਰਵਾ ਸਕਦਾ ਹੈ।
 


Related News