ਦੀ ਕਲਾਸ ਫੋਰ ਯੂਨੀਅਨ ਨੇ ਝੂਠੇ ਵਾਅਦਿਆਂ ਦੀ ਗਠੜੀ ਸਾਡ਼ ਕੇ ਪ੍ਰਗਟਾਇਆ ਰੋਸ

Wednesday, Jan 02, 2019 - 06:23 AM (IST)

ਦੀ ਕਲਾਸ ਫੋਰ ਯੂਨੀਅਨ ਨੇ ਝੂਠੇ ਵਾਅਦਿਆਂ ਦੀ ਗਠੜੀ ਸਾਡ਼ ਕੇ ਪ੍ਰਗਟਾਇਆ ਰੋਸ

ਕਪੂਰਥਲਾ,  (ਜ.ਬ.)-  ਪੰਜਾਬ ਕਮੇਟੀ ਦੇ ਸੱਦੇ ’ਤੇ ਜ਼ਿਲਾ ਕਪੂਰਥਲਾ ਦੀ ਕਲਾਸ ਫੋਰ ਗੌਰਮਿੰਟ ਇੰਪਲਾੲੀਜ਼ ਯੂਨੀਅਜ਼ (ਪੰਜਾਬ) ਦੇ ਮੈਂਬਰਾਂ ਨੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉੱਗੀ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਗਠੜੀ ਨੂੰ ਸਾਡ਼ ਕੇ ਰੋਸ਼ ਪ੍ਰਗਟਾਇਆ ਗਿਆ। 
ਇਸ ਰੋਸ ਰੈਲੀ ’ਚ ਅਲੱਗ-ਅਲੱਗ ਵਿਭਾਗਾਂ ’ਚ ਦਰਜਾ ਚਾਰ ਕਰਮਚਾਰੀਆਂ ਨੇ ਵੱਡੀ ਗਿਣਤੀ ’ਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਗਠੜੀ ਚੁੱਕ ਕੇ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। 
   ਇਸ ਦੌਰਾਨ ਚੇਅਰਮੈਨ ਨਰਿੰਦਰ ਸ਼ੀਤਲ, ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੋਟਾਂ ਦੌਰਾਨ ਕਰਮਚਾਰੀਆਂ ਨੇ ਜੋ ਵਾਅਦੇ ਕੀਤੇ ਸਨ, ਅੱਜ ਸਰਕਾਰ ਬਣੇ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕਰਮਚਾਰੀਆਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ।  ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜੇ ਵੀ ਕਰਮਚਾਰੀਆਂ ਦੀਆਂ ਮੰਗਾਂ ਵੱਲ ਨਿੱਜੀ ਤੌਰ ’ਤੇ ਧਿਆਨ ਨਾ ਦਿੱਤਾ ਤਾਂ ਇਸ ਦਾ ਖਾਮਿਆਜ਼ਾ ਲੋਕ ਸਭਾ ਇਲੈਕਸ਼ਨਾਂ ’ਚ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪ੍ਰੇਮ ਲਾਲ, ਹਰਮੇਲ ਸਿੰਘ, ਸੰਗਤ ਸਿੰਘ, ਸੁਖਪਾਲ ਸਿੰਘ, ਪ੍ਰੇਮ ਕੁਮਾਰ, ਬਲਵਿੰਦਰ ਬੀਬਡ਼ੀ, ਜੋਗਿੰਦਰ, ਗੁਰਮੇਲ ਚੰਦ, ਕੁਲਦੀਪ ਸਿੰਘ, ਰਾਮ ਦਿੱਤਾ, ਗੁਰਮੀਤ ਸਿੰਘ, ਗੁਰਮੇਲ ਸਿੰਘ, ਵਿਨੋਦ ਕੁਮਾਰ ਬਾਵਾ, ਦਿਲਬਾਗ ਸਿੰਘ, ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
 


Related News