ਪੰਚਾਇਤ ਬੁਲਾਉਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਵਿਅਕਤੀ ਦੀ ਕੀਤੀ ਕੁੱਟ-ਮਾਰ

Thursday, Nov 21, 2024 - 06:29 PM (IST)

ਪੰਚਾਇਤ ਬੁਲਾਉਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਵਿਅਕਤੀ ਦੀ ਕੀਤੀ ਕੁੱਟ-ਮਾਰ

ਫਗਵਾੜਾ (ਜਲੋਟਾ)-ਪੰਚਾਇਤ ਬੁਲਾਉਣ ਤੋਂ ਨਾਰਾਜ਼ ਕੁਝ ਲੋਕਾਂ ਨੇ ਆਪਸੀ ਝਗੜੇ ਦੀ ਮਨ ’ਚ ਰੰਜਿਸ਼ ਰਖਦੇ ਹੋਏ ਦੂਜੇ ਪੱਖ ਦੇ ਇਕ ਵਿਅਕਤੀ ’ਤੇ ਕਥਿਤ ਤੌਰ ’ਤੇ ਹਮਲਾ ਕਰ ਉਸ ਦੀ ਕੁੱਟ-ਮਾਰ ਕਰਨ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਰਾਜਕੁਮਾਰ ਪੁੱਤਰ ਮਿਸਰੂ ਰਾਮ ਵਾਸੀ ਖਲਵਾੜਾ ਕਾਲੋਨੀ ਨੇ ਥਾਣਾ ਸਦਰ ਫਗਵਾੜਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਡਿੰਪੀ, ਭੋਟੂ, ਹੈਪੀ, ਅਮਰਾਜ, ਮਨੀ ਸਾਰੇ ਵਾਸੀ ਖਲਵਾੜਾ ਕਾਲੋਨੀ ਤੇ ਇਨ੍ਹਾਂ ਨਾਲ ਮੌਕੇ ’ਤੇ ਮੌਜੂਦ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਉਸਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News