ਮੰਦਿਰ ''ਚ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Monday, Aug 26, 2024 - 04:30 PM (IST)
ਰੂਪਨਗਰ (ਵਿਜੇ ਸ਼ਰਮਾ)- ਜ਼ਿਲਾ ਰੂਪਨਗਰ ਦੇ ਸੀਨੀਅਰ ਪੁਲਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਆਈ. ਪੀ. ਐੱਸ. ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਧਾਰਮਿਕ ਸਥਾਨਾਂ ਵਿਚ ਚੋਰੀ ਦੀਆਂ ਵਾਰਦਾਤ ਕਰਨ ਵਾਲੇ ਵਿਅਕਤੀਆਂ ਦਾ ਪਰਦਾਫ਼ਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ 23 ਅਗਸਤ ਨੂੰ ਥਾਣਾ ਨੰਗਲ ਦੇ ਪਿੰਡ ਹੰਬੇਵਾਲ ਵਿਖੇ ਮੰਦਿਰ ਮਾਤਾ ਸ੍ਰੀ ਜੁਲਫ਼ਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੋਂ ਮਾਤਾਰਾਣੀ ਦੀ ਨੱਥ, ਕੰਨਾਂ ’ਚ ਪਏ ਝੁਮਕੇ ਸੋਨਾ ਕਿਸੇ ਨੇ ਚੋਰੀ ਕਰ ਲਏ ਸਨ, ਜਿਸ ਸਬੰਧੀ ਸੂਚਨਾ ਮਿਲਣ ’ਤੇ ਮੰਦਿਰ ਦੇ ਪੁਜਾਰੀ ਸੋਹਣ ਲਾਲ ਪੁੱਤਰ ਸ੍ਰੀ ਨਾਰਾਇਣ ਦਾਸ ਵਾਸੀ ਪਿੰਡ ਬਾਥੂ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ ਦੇ ਬਿਆਨ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, 13 ਸਾਲਾ ਬੱਚੇ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਟਰੱਕ ਦਾ ਟਾਇਰ
ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਸਹਾਇਕ ਥਾਣੇਦਾਰ ਸੁਸ਼ੀਲ ਕੁਮਾਰ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਸੀ ਕਿ ਦੌਰਾਨੇ ਤਫ਼ਤੀਸ਼ ਕੁਲਵੀਰ ਸਿੰਘ ਠੱਕਰ ਸੰਧੂ, ਉਪ ਕਪਤਾਨ ਪੁਲਸ ਨੰਗਲ ਇੰਸਪੈਕਟਰ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਨੰਗਲ ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਿਮਰਨਪਾਲ ਸਿੰਘ ਉਰਫ਼ ਬਾਨਾ ਪੁੱਤਰ ਗੁਰਮੇਲ ਸਿੰਘ ਵਾਸੀ ਮੁਹੱਲਾ ਕਮਾਲਪੁਰ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਹਾਲ ਕਿਰਾਏਦਾਰ ਪਿੰਡ ਬਰਾਰੀ ਥਾਣਾ ਨੰਗਲ ਨੂੰ ਮੁਕੱਦਮਾ ਵਿਚ 24 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਸ ਦੇ ਨਾਲ ਜਸਵਿੰਦਰ ਸਿੰਘ ਉਰਫ਼ ਜੱਸੀ ਵਾਸੀ ਪਿੰਡ ਹੰਬੇਵਾਲ ਅਤੇ ਗੁਰਦੀਪ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਦਬਖੇੜਾ, ਥਾਣਾ ਨੰਗਲ ਵੀ ਇਸ ਵਾਰਦਾਤ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਵੀ ਇਸ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਵੱਲੋਂ ਮੰਦਿਰ ਦੀ ਮੂਰਤੀ ਤੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਰਣਵੀਰ ਸਿੰਘ ਉਰਫ਼ ਬੰਟੀ ਜਿਊਲਰ ਅੱਡਾ ਮਾਰਕੀਟ ਨੰਗਲ ਨੂੰ 20 ਹਜ਼ਾਰ ਰੁਪਏ ਵਿਚ ਵੇਚ ਦਿੱਤੇ ਸਨ, ਜਿਸ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚੋਰੀ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਹੰਬੇਵਾਲ ਥਾਣਾ ਨੰਗਲ ਅਤੇ ਦੋਸ਼ੀ ਗੁਰਦੀਪ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਦਬਖੇੜਾ ਥਾਣਾ ਨੰਗਲ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੜਤਾਲ ਦੌਰਾਨ ਦੋਸ਼ੀ ਗੁਰਦੀਪ ਸਿੰਘ ਉਰਫ਼ ਸੋਨੂੰ ਖ਼ਿਲਾਫ਼ ਥਾਣਾ ਨੰਗਲ ਵਿਖੇ 4 ਮੁਕੱਦਮੇ ਦਰਜ ਹਨ। ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸਕਾਰਪੀਓ ਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ