20 ਨਵੰਬਰ ਦਾ ‘2’ ਅੰਕ ਦਿਖਾਏਗਾ ਆਪਣਾ ਰੰਗ, ਪਾਵੇਗਾ ਫੀਫਾ ਵਿਸ਼ਵ ਕੱਪ ’ਚ ‘ਭੰਗ’!
Tuesday, Nov 29, 2022 - 12:09 AM (IST)

ਜਲੰਧਰ (ਵਿਸ਼ੇਸ਼)–20 ਨਵੰਬਰ, 2022 ਨੂੰ ਸ਼ੁਰੂ ਹੋਏ ਵਿਸ਼ਵ ਕੱਪ ਦੇ ‘2’ ਅੰਕ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ‘ਤਾਰਾ’ ਸ਼ੁੱਕਰ ਵੀ ਉਦੈ ਹੋ ਗਿਆ ਹੈ। ਮੇਖ ਲਗਨ ’ਚ 20 ਨਵੰਬਰ ਨੂੰ ਵਿਸ਼ਵ ਕੱਪ ਦੀ ਸ਼ੁਰੂਆਤ ਹੀ ਗ਼ਲਤ ਮਹੂਰਤ ਵਿਚ ਹੋ ਗਈ, ਜਿਸ ਨਾਲ ਲਗਨ ’ਚ ਰਾਹੂ, ਸਪਤਮ ’ਚ ਕੇਤੂ ਤੁਲਾ ਰਾਸ਼ੀ ਦਾ 72 ਫੀਸਦੀ ਕਾਲਸਰਪ ਯੋਗ ਵੀ ਬਣਿਆ ਰਿਹਾ ਹੈ। 28 ਡਿਗਰੀ ਮੰਗਲ ਬਾਹਰ ਹੈ, ਇਸ ਲਈ ਵੀ ਇੰਨਾ ਜ਼ਿਆਦਾ ਬਣਿਆ ਤਾਂ ਸ਼ੁੱਕਰ ਅਸਤ ਜਾਂ ਤਾਂ ਵਿਅਯ ਭਾਵ ’ਚ ਗੁਰੂ, ਜੋ ਧਰਮ ਦਾ ਪ੍ਰਤੀਨਿਧੀ ਹੈ, ਇਸ ਸਥਾਨ ’ਤੇ ਹੋਰ ਨੁਕਸਾਨ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਆਧਾਰ ਕਾਰਡ ਸਬੰਧੀ ਨਵੇਂ ਨਿਯਮ ਜਾਰੀ, ਜੇਲ੍ਹਾਂ ’ਚ ਬੰਦ ਗੈਂਗਸਟਰਾਂ-ਤਸਕਰਾਂ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ Top 10
ਸ਼ੁਰੂ ’ਚ ਧਾਰਮਿਕ ਵਿਵਾਦ ਉੱਠਣ ਲੱਗੇ ਤਾਂ ਉੱਥੇ ਹੀ ‘20’ ਦਾ ਯੋਗ ‘2’ ਅੰਕ ਇਕਦਮ ਵਿਸ਼ਵ ਕੱਪ ’ਚ ਵਿਵਾਦ, ਦੰਗਾ ਤੇ ਫਸਾਦ ਕਦੇ ਵੀ ਕਰਵਾ ਸਕਦਾ ਹੈ। ਸ਼ਾਂਤੀ ਨਾਲ ਵਿਸ਼ਵ ਕੱਪ ਪੂਰਾ ਹੋ ਜਾਵੇ, ਯੋਗ ਅਜਿਹਾ ਨਹੀਂ ਹੋਣ ਦੇਣਗੇ। ਰਾਜ ਜੋਤਿਸ਼ੀ ਧਰਮ ਗੁਰੂ ਪੰ. ਰਾਜੀਵ ਸ਼ਰਮਾ ‘ਸ਼ੂਰ’ ਦਾ ਕਹਿਣਾ ਹੈ ਕਿ ਇਹੀ ‘ਗ਼ਲਤ ਮਹੂਰਤ’ ਚੋਣਾਂ ਵਿਚ ਦਿੱਗਜਾਂ ਨੂੰ ਤਾਂ ਵਿਸ਼ਵ ਕੱਪ ’ਚ ਵੱਡੀਆਂ ਟੀਮਾਂ, ਹਸਤੀਆਂ ਤੇ ਖਿਡਾਰੀਆਂ ਨੂੰ ਹਰਾਏਗਾ ਜਾਂ ਨੁਕਸਾਨ ਪਹੁੰਚਾਏਗਾ। ਉੱਥੇ ਹੀ ਅਸ਼ਟਮ ਭਾਵ ’ਚ ਸ਼ੁੱਕਰ ਜੋ ਉਦੋਂ ਅਸਤ ਸੀ ਅਤੇ ਜੋ ਹਾਲ ਹੀ ’ਚ ਉਦੈ ਹੋਇਆ ਹੈ । ਰਾਸ਼ੀ ਤੁਲਾ ’ਚ ਕੇਤੂ ਸਾਹਮਣੇ ਰਾਹੂ ਵਿਅਯ ਦਾ ਗੁਰੂ ਸਵਗ੍ਰਹੀ ਵਿਵਾਦ ਜਾਂ ਦੰਗਾ ਤੇ ਸ਼ਨੀ ਦੀ ਤੀਜੀ ਦ੍ਰਿਸ਼ਟੀ ਕੋਈ ਭਿਆਨਕ ਘਟਨਾ ਕਰਵਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪੈਰਾ-ਓਲੰਪੀਅਨਜ਼ ਨਾਲ ਰਵੱਈਏ ਨੂੰ ਲੈ ਕੇ ਅਕਾਲੀ ਦਲ ਨੇ ਘੇਰੇ CM ਮਾਨ