ਭੋਗਪੁਰ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ
Wednesday, Mar 10, 2021 - 06:40 PM (IST)
ਭੋਗਪੁਰ (ਰਾਣਾ ਭੋਗਪੁਰੀਆ )- ਅੱਜ ਦੁਪਹਿਰ ਕਰੀਬ 1ਵਜੇ ਨੈਸ਼ਨਲ ਹਾਈਵੇਅ ਉਤੇ ਐੱਸ. ਬੀ. ਆਈ. ਬੈਂਕ ਦੇ ਸਾਹਮਣੇ ਕਾਰ ਅਤੇ ਟਿੱਪਰ ਦੀ ਭਿਆਨਕ ਟੱਕਰ ਵਿਚ ਕਾਰ ਸਵਾਰ ਪਿਓ-ਪੁੱਤਰ ਵਾਲ-ਵਾਲ ਬਚ ਗਏ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਘਟਨਾ ਸਥਾਨ ਤੋਂ ਇਕੱਤਰ ਜਾਣਕਾਰੀ ਅਨੁਸਾਰ ਸੋਹਣ ਸਿੰਘ ਪੁੱਤਰ ਰੁੱਲਦਾ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਧਰਮਕੋਟ ਥਾਣਾ ਗੜ੍ਹਦੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਆਪਣੀ ਕਾਰ ਆਈ -10 ,ਨੰਬਰ ਪੀ. ਬੀ.21 ਐੱਫ- 8688 ਵਿਚ ਜਲੰਧਰ ਵੱਲ ਆ ਰਹੇ ਸਨ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ
ਜਦ ਉਹ ਉਕਤ ਸਥਾਨ ਉਤੇ ਪਹੁੰਚੇ ਤਾਂ ਹਾਈਵੇਅ ਉਥੇ ਖੜ੍ਹੀ ਇਕ ਬਰੇਜਾ ਗੱਡੀ ਨੂੰ ਬਚਾਉਣ ਦੇ ਚੱਕਰ ਵਿਚ ਜਦ ਉਨ੍ਹਾਂ ਨੇ ਗੱਡੀ ਸੱਜੇ ਪਾਸੇ ਵੱਲ ਘੁਮਾਈ ਤਾਂ ਪਿੱਛੋਂ ਤੇਜ ਰਫ਼ਤਾਰ ਆ ਰਹੇ ਇਕ ਟਿੱਪਰ ਨੰਬਰ ਪੀ. ਬੀ.07 ਏ. ਐੱਸ .7637 ਨੇ ਕਾਰ ਨੂੰ ਟੱਕਰ ਮਾਰੀ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ
ਇਸ ਕਾਰਨ ਕਾਰ ਬੇਕਾਬੂ ਹੋ ਕੇ ਸਟਰੀਟ ਲਾਈਟ ਦੇ ਖੰਭੇ ਵਿੱਚ ਜਾ ਵੱਜੀ। ਕਾਰ ਇੰਨੀ ਜੋਰ ਨਾਲ ਸਟਰੀਟ ਲਾਈਟ ਦੇ ਖੰਭੇ ਵਿੱਚ ਵੱਜੀ ਕਿ ਖੰਭਾ ਟੁੱਟ ਕੇ ਸੜਕ ਵਿਚਕਾਰ ਡਿੱਗ ਪਿਆ। ਹਾਦਸੇ ਵਿਚ ਕਾਰ ਬੁਰੀ ਤਰਾਂ ਨੁਕਸਾਨੀ ਗਈ। ਕਾਰ ਸਵਾਰ ਪਿਉ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਪੁਲਸ ਨੇ ਮੌਕੇ ਉਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਮੈਡੀਕਲ ਸਟੋਰ ਮਾਲਕ ਦਾ ਬੇਰਹਿਮੀ ਨਾਲ ਕੀਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਨਿੱਤ ਹੁੰਦੇ ਹਾਦਸਿਆਂ ਦਾ ਕਾਰਨ ਹੈ ਹਾਈਵੇਅ ਉਤੇ ਗੱਡੀਆਂ ਦੀ ਨਾਜਾਇਜ਼ ਪਾਰਕਿੰਗ
ਭੋਗਪੁਰ ਸ਼ਹਿਰ ਵਿਚ ਅਜਿਹੇ ਸੜਕ ਹਾਦਸੇ ਰੋਜ ਵਾਪਰਨੇ ਆਮ ਗੱਲ ਹੋ ਗਈ ਹੈ, ਇਸ ਦਾ ਸਿਰਫ ਇਕੋ ਇਕ ਕਾਰਨ ਹੈ ਹਾਈਵੇਅ ਉਤੇ ਗੱਡੀਆਂ ਦੀ ਨਾਜਾਇਜ਼ ਪਾਰਕਿੰਗ ਦਾ ਹੋਣਾ ਪਰ ਹੁਣ ਸ਼ਾਇਦ ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਸੜਕ ਹਾਦਸਿਆਂ ਨਾਲ ਕੋਈ ਫਰਕ ਨਹੀਂ ਪੈਂਦਾ । ਪੁਲਸ ਪ੍ਰਸਾਸ਼ਨ ਨੂੰ ਹਾਈਵੇਅ ਉਤੇ ਗੱਡੀਆਂ ਦੀ ਨਾਜਾਇਜ਼ ਪਾਰਕਿੰਗ ਦੇ ਮੁੱਦੇ ਉਤੇ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਤਂ ਜੋ ਆਏ ਦਿਨ ਹੁੰਦੇ ਅਜਿਹੇ ਸੜਕ ਹਾਦਸਿਆਂ ਅਤੇ ਹਰ ਰੋਜ ਭੋਗਪੁਰ ਜੀ. ਟੀ. ਰੋਡ ਉਤੇ ਲਗਦੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ।
ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ
ਇਹ ਵੀ ਪੜ੍ਹੋ : ਜਲੰਧਰ ਦੇ ਠੱਗ ਦਾ ਹੈਰਾਨੀਜਨਕ ਕਾਰਾ, ਜਾਅਲੀ ਬਿੱਲਾਂ ਨਾਲ ਇੰਝ ਮਾਰੀ ਕਰੀਬ 200 ਕਰੋੜ ਦੀ ਠੱਗੀ