5 ਸਾਲ ਪੂਰੇ ਹੋਣ ਮੌਕੇ ਤੇਰਾ-ਤੇਰਾ ਹੱਟੀ ਨੇ ਲਗਾਇਆ ਮੈਡੀਕਲ ਕੈਂਪ, ਸਮਾਜ ਭਲਾਈ ਲਈ ਕੀਤੇ ਹੋਰ ਵੀ ਕਈ ਕੰਮ
Monday, Dec 18, 2023 - 12:40 AM (IST)
ਜਲੰਧਰ (ਬਿਊਰੋ)- ਤੇਰਾ-ਤੇਰਾ ਹੱਟੀ ਨੇ ਆਪਣੇ ਪੰਜ ਸਾਲ ਪੂਰੇ ਹੋਣ ਮੌਕੇ 17 ਦਸੰਬਰ ਨੂੰ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿਚ 29 ਲੋਕਾਂ ਨੇ ਖੂਨਦਾਨ ਕੀਤਾ ਤੇ 200 ਤੋਂ ਵੱਧ ਮਰੀਜ਼ਾਂ ਨੇ ਹੱਡੀਆਂ ਦੇ ਡਾਕਟਰ ਤੋਂ ਚੈੱਕਅੱਪ ਕਰਵਾਇਆ। ਕੈਂਪ ਵਿਚ ਹੋਮਿਓਪੈਥਿਕ, ਫਿਸਿਓਥੈਰੇਪੀ ਦੇ ਨਾਲ-ਨਾਲ ਖੂਨ ਟੇਸਟ, ਈ.ਸੀ.ਜੀ., ਸ਼ੂਗਰ ਅਤੇ ਹੱਡੀਆਂ ‘ਚ ਕੇਲਸ਼ੀਅਮ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਇਸ ਦੇ ਨਾਲ ਹੀ ਤੇਰਾ-ਤੇਰਾ ਹੱਟੀ ਨੇ 13 ਬੇਰੁਜ਼ਗਾਰਾਂ ਨੂੰ ਰੁ਼ਜ਼ਗਾਰ ਲਈ ਰੇਹੜੀਆਂ ਦਿੱਤੀਆਂ ਤੇ 13 ਡਾਗ ਸ਼ੈਲਟਰ ਬਣਾਏ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤੇਰਾ-ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਅਤੇ ਸੇਵਾਦਾਰ ਜਸਵਿੰਦਰ ਸਿੰਘ ਬਵੇਜਾ ਨੇ ਦੱਸਿਆ ਕਿ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਇਸ ਕੈਂਪ ਵਿਚ ਇਸ ਸਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਦੇ ਮਕਸਦ ਨਾਲ 13 ਰੇਹੜੀਆਂ ਬਣਾਈਆ ਗਈਆਂ। ਜਿਨ੍ਹਾਂ 'ਚੋਂ ਦੋ ਰੇਹੜੀਆਂ ਤਿਆਰ ਕਰਵਾ ਲਈਆਂ ਗਈਆਂ ਹਨ ਅਤੇ ਹਰ ਮਹੀਨੇ ਇਕ ਰੇਹੜੀ ਤਿਆਰ ਕਾਰਵਾਈ ਜਾਏਗੀ। ਇਸ ਦੇ ਨਾਲ-ਨਾਲ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਵਧ ਰਹੀ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ 13 ਡਾਗ ਸ਼ੈਲਟਰ ਵੀ ਤਿਆਰ ਕਰਵਾਏ ਗਏ ਹਨ, ਜਿਨ੍ਹਾਂ ਦੀ ਇੰਸਟਾਲੇਸ਼ਨ ਭਲਕੇ ਤੋਂ ਸ਼ੁਰੂ ਕੀਤੀ ਜਾਏਗੀ।
ਇਸ ਕੈਂਪ ਵਿਚ KMH ਹਸਪਤਾਲ ਨਾਲ ਮਿਲ ਕੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ 'ਚ 30 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਵਿਚ ਮਨਵੀਰ ਸਿੰਘ ਨੇ 50 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਫਿਜ਼ਿਓਥੈਰੇਪੀ ਕੀਤੀ ਅਤੇ ਨਾਲ ਹੀ ਡਾਕਟਰ ਸੀਮਾ ਅਰੋੜਾ ਨੇ 100 ਦੇ ਕਰੀਬ ਮਰੀਜ਼ਾਂ ਦਾ ਹੋਮੀਓਪੈਥਿਕ ਤਰੀਕੇ ਨਾਲ ਮੁਫ਼ਤ ਇਲਾਜ ਕੀਤਾ। ਇਹੀ ਨਹੀਂ ਇਸ ਕੈਂਪ ਵਿਚ ਸੇਠ ਹਾਈ ਟੈੱਕ ਲੈਬੋਰੇਟਰੀ ਦੇ ਸਹਿਯੋਗ ਨਾਲ ਸ਼ੂਗਰ, ਖ਼ੂਨ ਟੈਸਟ ਅਤੇ ECG ਮੁਫ਼ਤ ਕੀਤੀ ਗਈ।
ਇਸ ਕੈਂਪ ਵਿਚ ਗਾਰਡੀਅਨ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਨੇ 200 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕੈਂਪ ਦੌਰਾਨ ਉਹਨਾਂ ਕੋਲ ਦੋ ਨਸ਼ੇ ਦੇ ਮਰੀਜ਼ ਵੀ ਆਏ, ਜਿਨ੍ਹਾਂ 'ਚੋਂ ਇਕ ਮਰੀਜ਼ ਕੁਝ ਦਿਨ ਪਹਿਲਾਂ ਨਸ਼ਾ ਛੱਡ ਚੁੱਕਿਆ ਸੀ ਅਤੇ ਇਕ ਮਰੀਜ਼ ਨਸ਼ਾ ਛੱਡਣਾ ਚਾਹੁੰਦਾ ਸੀ। ਇਸ ਮੌਕੇ ਡਾਕਟਰ ਸੰਜੀਵ ਗੋਇਲ ਨੇ ਦਸਿਆ ਕੀ ਤੇਰਾ-ਤੇਰਾ ਹੱਟੀ ਵਲੋਂ ਕੀਤੇ ਗਏ ਇਸ ਉਪਰਾਲੇ ਨਾਲ ਮਰੀਜਾਂ ਨੂੰ ਕਾਫੀ ਫਾਇਦਾ ਹੁੰਦਾ ਹੈ।
ਤੇਰਾ-ਤੇਰਾ ਹੱਟੀ ਦੇ ਇਸ ਮਹਾਨ ਕਾਰਜ ਦੇ ਵਿੱਚ ਜਲੰਧਰ ਦੇ ਸੰਸਦ ਸੁਸ਼ੀਲ ਰਿੰਕੂ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਪਹੁੰਚੇ। ਦੋਵਾਂ ਨੇ ਕਿਹਾ ਕਿ ਤੇਰਾ-ਤੇਰਾ ਹੱਟੀ ਜੋ ਕਿ ਪਿਛਲੇ ਪੰਜ ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਇਸ ਵੱਲੋਂ ਇਸ ਸਾਲ ਵੀ ਕੀਤੇ ਮਹਾਨ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਸ ਹੱਟੀ ਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਤੇ ਉਹ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਤੇਰਾ-ਤੇਰਾ ਹੱਟੀ ਦੇ ਸੇਵਾਦਾਰ ਇਸੇ ਤਰ੍ਹਾਂ ਸਮਾਜ ਦੇ ਕਾਰਜ ਕਰਦੇ ਰਹਿਣ।
ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਲੈ ਕੇ ਪੰਜ ਸਾਲ ਪਹਿਲਾਂ ਸ਼ੁਰੂ ਹੋਈ ਤੇਰਾ-ਤੇਰਾ ਹੱਟੀ ਦੀ ਸ਼ੁਰੂਆਤ 6 ਮੈਂਬਰਾਂ ਨਾਲ ਕੀਤੀ ਗਈ ਸੀ ਤੇ ਹੁਣ 600 ਤੋਂ ਵੱਧ ਮੈਂਬਰ ਇਸ ਨਾਲ ਜੁੜ ਚੁੱਕੇ ਹਨ ਅਤੇ ਲਗਾਤਾਰ ਸੇਵਾ ਭਲਾਈ ਦੇ ਕੰਮ ਕਰ ਰਹੇ ਹਨ।
ਇਸ ਮੌਕੇ ਤੇਰਾ-ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ, ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ ਬਵੇਜਾ, ਜਤਿੰਦਰ ਸਿੰਘ ਕਪੂਰ, ਪਰਵਿੰਦਰ ਸਿੰਘ, ਗੁਰਵਿੰਦਰ ਕੌਰ, ਸਵਨੀਤ ਕੌਰ, ਮਨਦੀਪ ਕੌਰ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਲਖਵਿੰਦਰ ਸਿੰਘ, ਅਰਸ਼ਦੀਪ ਸਿੰਘ, ਵਿਜੈ ਕੁਮਾਰ, ਅਮਨਦੀਪ ਸਿੰਘ ਗੁਲਾਟੀ ਅਤੇ ਹੋਰ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8