ਟੈਂਡਰ ਪਾਸ ਹੋਣ ਦੇ 2 ਸਾਲ ਬਾਅਦ ਬਣਨ ਲੱਗੀਆਂ ਗੁਰੂ ਗੋਬਿੰਦ ਸਿੰਘ ਐਵੇਨਿਊ ਦੀਆਂ ਸੜਕਾਂ, ਉਦਘਾਟਨ ''ਤੇ ਹੰਗਾਮਾ

09/04/2020 4:29:35 PM

ਜਲੰਧਰ (ਸੋਮਨਾਥ)— ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਬੀਤੇ ਦਿਨ ਮੇਅਰ ਜਗਦੀਸ਼ ਰਾਜ ਰਾਜਾ ਅਤੇ ਐੱਮ. ਐੱਲ. ਏ. ਰਾਜਿੰਦਰ ਬੇਰੀ ਨੇ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਵਾਰਡ ਨਾਲ ਸਬੰਧਤ ਭਾਜਪਾ ਕੌਂਸਲਰ ਸ਼ੈਲੀ ਖੰਨਾ, ਜਗਦੀਸ਼ ਗੱਗ, ਸੁਰਿੰਦਰ ਸਿੰਘ ਪੱਪਾ ਅਤੇ ਕਾਲੋਨੀ ਵਾਸੀ ਮੌਜੂਦ ਸਨ। ਗੁਰੂ ਗੋਬਿੰਦ ਸਿੰਘ ਐਵੇਨਿਊ 'ਚ 22.67 ਲੱਖ ਰੁਪਏ ਦੀ ਲਾਗਤ ਨਾਲ 2 ਸੜਕਾਂ ਬਣਵਾਈਆਂ ਜਾ ਰਹੀਆਂ ਹਨ। ਇਕ ਸੜਕ ਦੀ ਲੰਬਾਈ 1020 ਫੁੱਟ ਅਤੇ ਦੂਜੀ ਦੀ 1075 ਫੁੱਟ ਹੈ। ਦੋਵਾਂ ਸੜਕਾਂ ਦੀ ਚੌੜਾਈ 18 ਫੁੱਟ ਹੈ।

ਇਹ ਵੀ ਪੜ੍ਹੋ : ਗੋਰਖਧੰਦੇ ਦਾ ਪਰਦਾਫਾਸ਼, ਬਿਆਸ ਦਰਿਆ ਦੇ ਟਾਪੂ ਤੋਂ ਵੱਡੀ ਮਾਤਰਾ 'ਚ ਲਾਹਣ ਦਾ ਜਖ਼ੀਰਾ ਬਰਾਮਦ
ਦੂਜੇ ਪਾਸੇ ਸੜਕ ਦੇ ਨਿਰਮਾਣ ਦੇ ਉਦਘਾਟਨ ਤੋਂ ਪਹਿਲਾਂ ਹੀ ਕੁਝ ਹਿੱਸੇ 'ਤੇ ਹੋਏ ਪੈਚਵਰਕ ਤੋਂ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ। ਕਾਲੋਨੀ ਵਾਸੀਆਂ ਸਮੇਤ ਕੌਂਸਲਰ ਸ਼ੈਲੀ ਖੰਨਾ ਦਾ ਕਹਿਣਾ ਸੀ ਕਿ ਸੜਕ 'ਤੇ ਕੀਤੇ ਪੈਚਵਰਕ ਨੂੰ ਉਖਾੜ ਕੇ ਸੜਕ ਬਣਾਈ ਜਾਵੇ, ਨਹੀਂ ਤਾਂ ਇਸ ਜਗ੍ਹਾ 'ਤੇ ਸੜਕ ਫਿਰ ਉੱਖੜ ਸਕਦੀ ਹੈ। ਪੈਚਵਰਕ ਸੀਮੈਂਟਿਡ ਟਾਈਲਾਂ ਨਾਲ ਕੀਤਾ ਗਿਆ ਹੈ। ਮਾਮਲੇ ਨੂੰ ਸ਼ਾਂਤ ਕਰਦਿਆਂ ਮੇਅਰ ਨੇ ਸ਼ੈਲੀ ਖੰਨਾ ਦੇ ਹੱਥੋਂ ਸੜਕ ਦੇ ਨਿਰਮਾਣ ਦਾ ਉਦਘਾਟਨ ਕਰਵਾ ਦਿੱਤਾ।
ਇਹ ਵੀ ਪੜ੍ਹੋ : ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

PunjabKesari

ਵਰਕ ਆਰਡਰ ਜਾਰੀ ਹੋਣ ਦੇ 8 ਮਹੀਨਿਆਂ ਬਾਅਦ ਸ਼ੁਰੂ ਹੋਇਆ ਕੰਮ
ਵਾਰਡ ਨੰਬਰ 17 ਵਿਚ ਉਕਤ ਦੋਵਾਂ ਸੜਕਾਂ ਦੇ ਨਿਰਮਾਣ ਲਈ ਜੂਨ 2018 'ਚ ਟੈਂਡਰ ਪਾਸ ਹੋਇਆ ਸੀ ਪਰ ਨਗਰ ਨਿਗਮ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਾਰਣ ਵਿਕਾਸ ਕਾਰਜ ਸ਼ੁਰੂ ਨਹੀਂ ਹੋ ਸਕਿਆ ਸੀ। ਕੌਂਸਲਰ ਸ਼ੈਲੀ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਇਹ ਪਹਿਲਾ ਵਿਕਾਸ ਕਾਰਜ ਸ਼ੁਰੂ ਹੋਇਆ ਹੈ। ਦੋਵਾਂ ਸੜਕਾਂ ਦੇ ਨਿਰਮਾਣ ਲਈ 9 ਜਨਵਰੀ 2020 ਨੂੰ ਵਰਕ ਆਰਡਰ ਜਾਰੀ ਹੋਇਆ ਸੀ ਅਤੇ 8 ਮਹੀਨਿਆਂ ਬਾਅਦ ਸੜਕ 'ਤੇ ਲੁੱਕ-ਬੱਜਰੀ ਪਾਉਣੀ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : 'ਕੋਰੋਨਾ' ਨੇ ਆਈਲੈੱਟਸ ਕੇਂਦਰਾਂ ਦਾ ਕੰਮਕਾਜ ਕੀਤਾ ਠੱਪ, ਘਟੀ ਵਿਦਿਆਰਥੀਆਂ ਦੀ ਗਿਣਤੀ

ਮੇਅਰ ਅਤੇ ਐੱਮ. ਐੱਲ. ਏ. ਸਾਹਮਣੇ ਹੋਇਆ ਮੇਰਾ ਅਪਮਾਨ : ਸ਼ੈਲੀ ਖੰਨਾ
ਵਾਰਡ ਕੌਂਸਲਰ ਸ਼ੈਲੀ ਖੰਨਾ ਦਾ ਕਹਿਣਾ ਹੈ ਕਿ ਸੜਕ ਵਿਚਲਾ ਟੋਇਆ ਭਰਨ ਲਈ ਸੀਮੈਂਟਿਡ ਟਾਈਲਾਂ ਨਾਲ ਪੈਚਵਰਕ ਕਰਵਾਇਆ ਗਿਆ ਸੀ। ਹੁਣ ਜਦੋਂ ਸੜਕਾਂ ਨਵੀਆਂ ਬਣ ਰਹੀਆਂ ਹਨ ਤਾਂ ਉਕਤ ਟਾਈਲਾਂ ਨੂੰ ਉਖਾੜ ਕੇ ਇਕਸਾਰ ਸੜਕ ਬਣਦੀ ਹੈ ਤਾਂ ਉਸ ਦੇ ਦੁਬਾਰਾ ਟੁੱਟਣ ਦਾ ਖਤਰਾ ਨਹੀਂ ਰਹੇਗਾ। ਟਾਈਲਾਂ ਉਖਾੜਨ ਦੀ ਗੱਲ ਕਾਰਨ ਹੰਗਾਮਾ ਹੋ ਗਿਆ। ਇਸ ਗੱਲ 'ਤੇ ਸੁਰਿੰਦਰ ਸਿੰਘ ਪੱਪਾ ਨਾਲ ਮੇਰੀ ਕਿਹਾ-ਸੁਣੀ ਵੀ ਹੋਈ। ਮੇਅਰ ਅਤੇ ਐੱਮ. ਐੱਲ. ਏ. ਦੇ ਸਾਹਮਣੇ ਹੀ ਮੇਰਾ ਅਪਮਾਨ ਹੋਇਆ।
ਇਹ ਵੀ ਪੜ੍ਹੋ : ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)

ਸ਼ੈਲੀ ਖੰਨਾ ਹੱਥੋਂ ਕਰਵਾਇਆ ਉਦਘਾਟਨ, ਇਸ ਤੋਂ ਵੱਡਾ ਕੀ ਹੋ ਸਕਦੈ ਸਨਮਾਨ : ਮੇਅਰ
ਕੌਂਸਲਰ ਸ਼ੈਲੀ ਖੰਨਾ ਦੇ ਅਪਮਾਨ ਦੇ ਦੋਸ਼ ਬਾਰੇ ਜਦੋਂ ਮੇਅਰ ਜਗਦੀਸ਼ ਰਾਜ ਰਾਜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸੜਕ ਦੇ ਨਿਰਮਾਣ ਦਾ ਉਦਘਾਟਨ ਸ਼ੈਲੀ ਖੰਨਾ ਕੋਲੋਂ ਕਰਵਾਇਆ ਹੈ। ਜਦੋਂ ਅਸੀਂ ਉਦਘਾਟਨ ਤੱਕ ਕੌਂਸਲਰ ਖੰਨਾ ਤੋਂ ਕਰਵਾਇਆ ਹੈ ਤਾਂ ਇਸ ਤੋਂ ਵੱਡਾ ਸਨਮਾਨ ਕੀ ਹੋ ਸਕਦਾ ਹੈ। ਅਸੀਂ ਖੁਦ ਉਦਘਾਟਨ ਸਮਾਰੋਹ ਦਾ ਕੌਂਸਲਰ ਨੂੰ ਸੱਦਾ ਦਿੱਤਾ ਸੀ, ਫਿਰ ਅਪਮਾਨ ਿਕਸ ਤਰ੍ਹਾਂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ
ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤਾ ਅਜਿਹਾ ਕਾਰਾ, ਜਿਸ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼


shivani attri

Content Editor

Related News