''ਫਰੈਂਡਜ਼ ਫਾਰੈਵਰ'' ਕਲੱਬ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
Saturday, Aug 10, 2024 - 09:05 PM (IST)
ਜਲੰਧਰ- 'ਫਰੈਂਡਜ਼ ਫਾਰੈਵਰ' ਕਲੱਬ ਦਿਲਬਾਗ ਨਗਰ ਐਕਸਟੈਂਸ਼ਨ ਵੱਲੋਂ ਤੀਆਂ ਦਾ ਤਿਉਹਾਰ 'ਦਿ ਬਰੂ ਟਾਈਮਜ਼' (ਮਾਡਲ ਟਾਊਨ) ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਾਰੀਆਂ ਔਰਤਾਂ ਬਹੁਤ ਹੀ ਖ਼ੂਬਸੂਰਤ ਪੰਜਾਬੀ ਲਿਬਾਸ 'ਚ ਸਜ-ਧਜ ਕੇ ਆਈਆਂ ਸਨ। ਸਭ ਨੇ ਪੰਜਾਬੀ ਗਾਣੇ ਤੇ ਗਿੱਧੇ ਦਾ ਆਨੰਦ ਮਾਣਿਆ।
ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਸੁਨੀਤਾ ਰਿੰਕੂ ਜੀ ਪਹੁੰਚੇ ਤੇ ਉਨ੍ਹਾਂ ਨੇ ਵੀ ਤੀਜ ਦੇ ਤਿਉਹਾਰ ਦਾ ਖ਼ੂਬ ਆਨੰਦ ਮਾਣਿਆ। ਕਲੱਬ ਦੇ ਮੈਂਬਰ ਸ਼੍ਰੀਮਤੀ ਰਾਜ, ਰਿਤੂ, ਮਨੂੰ, ਪੂਨਮ, ਮਨਿੰਦਰ, ਦਲਜੀਤ, ਅੰਜੂ, ਨੀਲੂ ਅਤੇ ਬਲਜੀਤ ਨੇ ਰਲ਼-ਮਿਲ਼ ਕੇ ਇਸ ਤਿਉਹਾਰ ਨੂੰ ਸਫ਼ਲ ਬਣਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e