ਤੀਆਂ ਦਾ ਤਿਉਹਾਰ ਮਨਾਉਣ ਵਾਲਿਆਂ ''ਤੇ ਪਿੰਡ ਦੀ ਪੰਚਾਇਤ ਨੇ ਕੀਤੀ ਕਾਰਵਾਈ ਦੀ ਮੰਗ

08/17/2020 3:37:40 PM

ਗੋਰਾਇਆ (ਮੁਨੀਸ਼ ਬਾਵਾ)— ਨੇੜਲੇ ਪਿੰਡ ਪੱਦੀ ਜਗੀਰ ਵਿਖੇ ਸਮੂਹ ਪੰਚਾਇਤ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਬੀਤੀ ਦਿਨੀਂ ਇਕ ਸੰਸਥਾ ਵੱਲੋਂ ਸਾਬਕਾ ਸਰਪੰਚ ਮਨੋਹਰ ਲਾਖਾ ਦੀ ਅਗਵਾਈ 'ਚ ਤੀਆਂ ਦਾ ਤਿਉਹਾਰ ਪਿੰਡ 'ਚ ਮਨਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ 'ਚ ਗ੍ਰਾਮ ਪੰਚਾਇਤ ਦੇ ਸਹਿਯੋਗ ਦਾ ਜ਼ਿਕਰ ਕੀਤਾ ਹੈ ਪਰ ਪੰਚਾਇਤ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ਕੋਈ ਸਹਿਮਤੀ ਨਹੀਂ ਦਿਤੀ ਗਈ ਸੀ।

ਇਹ ਵੀ ਪੜ੍ਹੋ: ਕਪੂਰਥਲਾ: ਡਾਕਘਰ ''ਚ ਕੰਮ ਕਰਦੀ ਬੀਬੀ ਸਣੇ 17 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਸਹਿਮਤੀ ਲਈ ਫੋਨ ਆਇਆ ਸੀ ਪਰ ਉਨ੍ਹਾਂ ਨੂੰ ਤੀਆਂ ਦਾ ਤਿਉਹਾਰ ਮਨਾਉਣ ਲਈ ਸਾਫ ਮਨ੍ਹਾ ਕਰ ਦਿੱਤਾ ਗਿਆ ਸੀ। ਇਸ ਲਈ ਜੋ ਵੀ ਸਹਿਮਤੀ ਵਾਲੀ ਗੱਲ ਜਿਕਰ 'ਚ ਆਈ ਹੈ ਅਸੀਂ ਉਸ ਦਾ ਖੰਡਨ ਕਰਦੇ ਹਾਂ। ਇਸ ਮੌਕੇ ਸਰਪੰਚ ਅਤੇ 6 ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪਿੰਡ 'ਚ ਪਹਿਲਾਂ ਹੀ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਅਤੇ ਚਾਰ ਕੇਸ ਹੋਰ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਮੰਦਭਾਗੀ ਸਮੇਂ 'ਚ ਵੀ ਪੰਚਾਇਤ ਦੇ ਮਨ੍ਹਾ ਕਰਨ ਦੇ ਬਾਅਦ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਦਕਿ ਜਿਹੜੇ ਕੇਸ ਪਾਜ਼ੇਟਿਵ ਆਏ ਹਨ ਉਹ ਉਸ ਮੁਹੱਲੇ 'ਚ ਵੀ ਹਨ, ਜਿੱਥੇ ਇਹ ਤਿਉਹਾਰ ਮਨਾਇਆ ਗਿਆ। ਉਸ ਮੌਕੇ ਨਾ ਤਾ ਕਿਸੇ ਨੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਅਤੇ ਨਾ ਹੀ ਕਿਸੇ ਦੇ ਮਾਸਕ ਪਾਇਆ ਸੀ। ਪਿੰਡ 'ਚ ਸ਼ਰੇਆਮ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਪਰ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਹ ਵੀ ਪੜ੍ਹੋ:  ਸੰਗਰੂਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ, ਮੌਜੂਦਾ ਸਰਪੰਚ ਸਮੇਤ ਦੋ ਦੀ ਮੌਤ

ਗ੍ਰਾਮ ਪੰਚਾਇਤ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਪੁਲਸ ਨੂੰ ਦਿੱਤੀ ਹੈ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ 'ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਸਰਕਾਰ ਦੇ ਨਿਯਮ ਤੋੜਨ ਦੀ ਕੋਸ਼ਿਸ਼ ਨਾ ਕਰੇ। ਇਸ ਮੌਕੇ ਜਦੋਂ ਸਾਬਕਾ ਸਰਪੰਚ ਮਨੋਹਰ ਲਾਖਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਵੀ ਤੀਆਂ ਦਾ ਤਿਉਹਾਰ ਮਨਾਇਆ ਹੈ ਉਹ ਪੂਰੀ ਤਰਾ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਦੀ ਸਿਰਫ ਰਸਮ ਹੀ ਕੀਤੀ ਗਈ ਹੈ। ਜੋ ਵੀ ਤਿਉਹਾਰ ਮਨਾਇਆ ਗਿਆ ਉਹ ਪ੍ਰਸ਼ਾਸਨ ਦੇ ਵੀ ਧਿਆਨ 'ਚ ਲਿਆਂਦਾ ਗਿਆ ਸੀ। ਜਿਥੋਂ ਤੱਕ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗੱਲ ਹੈ ਜੇਕਰ ਉਹ ਪਾਜ਼ੇਟਿਵ ਹੁੰਦੇ ਤਾਂ ਸਿਹਤ ਮਹਿਕਮੇ ਨੇ ਉਨ੍ਹਾਂ ਨੂੰ ਘਰ ਨਹੀਂ ਭੇਜਣਾ ਸੀ।

ਇਹ ਵੀ ਪੜ੍ਹੋ​​​​​​​: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਪੀੜਤਾਂ ਦਾ ਅੰਕੜਾ ਪੁੱਜਾ 4 ਹਜ਼ਾਰ ਤੋਂ ਪਾਰ

ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਨੇ ਸਿਰਫ ਕਿ ਪੱਦੀ ਜਗੀਰ ਦੇ ਤੀਆਂ ਵਾਲੇ ਤਿਉਹਾਰ 'ਚ ਹੀ ਆਉਣਾ ਹੈ। ਜਦੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਉਦਘਾਟਨ ਲਈ ਇੰਨਾ ਇਕੱਠ ਕਰਦੇ ਹਨ ਕਿ ਉਦੋਂ ਕੋਰੋਨਾ ਨਹੀਂ ਆਉਂਦਾ। ਇਸ ਲਈ ਉਨ੍ਹਾਂ ਕਿਹਾ ਕਿ ਪਿੰਡ 'ਚ ਧੜੇਬੰਦੀ ਨਾ ਰੱਖੀ ਜਾਵੇ। ਇਸ ਮੌਕੇ ਮਜੌਦਾ ਸਰਪੰਚ ਕੁਲਦੀਪ ਕੌਰ, ਪਲਵਿੰਦਰ ਕੌਰ ਪੰਚ, ਗੁਰਿੰਦਰ ਜੀਤ ਸਿੰਘ ਪੰਚ, ਮਨਜੀਤ ਲਾਲ ਪੰਚ, ਤੇਜ ਕੌਰ ਪੰਚ, ਕੁਲਵੀਰ ਕੌਰ ਪੰਚ, ਤਾਰਾ ਰਾਮ ਪੰਚ, ਹਰਜਿੰਦਰ ਸਿੰਘ ਨੰਬਰਦਾਰ, ਰੂਪ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ, ਨਰਿੰਦਰ ਸਿੰਘ ਆਦਿ ਹਾਜਰ ਸਨ।

ਇਹ ਵੀ ਪੜ੍ਹੋ​​​​​​​: ​​​​​​​ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ


shivani attri

Content Editor

Related News