ਸਰਕਾਰ ਦੇ ਲਾਰਿਆਂ ਤੋਂ ਖਫ਼ਾ ਅਧਿਆਪਕਾਂ ਨੇ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

10/31/2021 1:17:48 PM

ਜਲੰਧਰ (ਸੁਮਿਤ)- ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਸਾਢੇ ਚਾਰ ਸਾਲ ਤੋਂ ਸੰਘਰਸ਼ ਕਰ ਰਹੇ ਬੀ. ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਸਥਾਨਕ ਬੱਸ ਸਟੈਂਡ ਵਾਲੀ ਟੈਂਕੀ ਥੱਲੇ 28 ਅਕਤੂਬਰ ਤੋਂ ਚਲਦਾ ਪੱਕਾ ਮੋਰਚਾ ਦਿਨੋ-ਦਿਨ ਤਿੱਖਾ ਹੋ ਰਿਹਾ ਹੈ। ਮੀਟਿੰਗ ’ਚ ਲਾਏ ਲਾਰੇ ਤੋਂ ਅੱਕੇ ਬੇਰੁਜ਼ਗਾਰਾਂ ਨੇ ਬੱਸ ਸਟੈਂਡ ਤੋਂ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਾਂਗਰਸ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਕੇ ਇਕ ਘੰਟਾ ਘਿਰਾਓ ਕੀਤਾ।

PunjabKesari

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਥਾਨਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ 28 ਅਕਤੂਬਰ ਨੂੰ ਪੁਲਸ ਵੱਲੋਂ ਭਿਆਨਕ ਜਬਰ ਕੀਤਾ ਗਿਆ। ਜਿੱਥੇ ਦੋ ਮਹਿਲਾ ਅਧਿਆਪਕਾਂ ਬੇਹੋਸ਼ ਹੋ ਗਈਆਂ ਸਨ। ਉਸ ਮੌਕੇ ਪ੍ਰਸ਼ਾਸਨ ਨੇ ਬੇਰੋਜ਼ਗਾਰਾਂ ਦੀ 29 ਅਕਤੂਬਰ ਲਈ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਸੀ, ਜਿਹੜੀ ਕਿ ਫੇਰ ਲਾਰਾ ਸਾਬਤ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਸਿੱਖਿਆ ਮੰਤਰੀ ਵਾਂਗ ਪਰਗਟ ਸਿੰਘ ਵੀ ਬੇਰੋਜ਼ਗਾਰ ਅਧਿਆਪਕਾਂ ਪ੍ਰਤੀ ਬੇਰੁਖ਼ੀ ਧਾਰਨ ਕਰ ਰਹੇ ਹਨ। ਇਸ ਦੇ ਰੋਸ ਵਜੋ ਬੇਰੋਜ਼ਗਾਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕਰ ਕੇ ਅਰਥੀ ਫੂਕ ਕੇ ਪਿੱਟ-ਸਿਆਪਾ ਕੀਤਾ।

ਇਹ ਵੀ ਪੜ੍ਹੋ: CM ਚੰਨੀ ਤੋਂ ਬਾਅਦ ਹੁਣ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਖੇ ਖੇਡੀ ਹਾਕੀ, ਪੁਰਾਣੇ ਦਿਨ ਕੀਤੇ ਯਾਦ

PunjabKesari

ਉਨ੍ਹਾਂ ਦੱਸਿਆ ਕਿ ਦੂਜੇ ਦਿਨ ਫੇਰ ਪੰਜ ਬੇਰੁਜ਼ਗਾਰਾਂ ਨੇ ਭੁੱਖ ਹੜਤਾਲ ਕੀਤੀ, ਜਿਨ੍ਹਾਂ ਵਿਚ ਜਸਵਿੰਦਰ ਕੌਰ, ਨਰਪਿੰਦਰ ਕੌਰ, ਸਰਬਜੀਤ ਕੌਰ, ਰੇਸ਼ਮ ਕੌਰ ਅਤੇ ਨੀਲਮ ਹਨ। ਉਧਰ ਟੈਂਕੀ ਉੱਪਰ ਮੁਨੀਸ਼ ਫਾਜ਼ਿਲਕਾ ਅਤੇ ਜਸਵੰਤ ਸਿੰਘ ਘੁਬਾਇਆ ਜਿਓਂ ਦੀ ਤਿਉਂ ਡਟੇ ਹੋਏ ਸਨ। ਬੇਰੁਜ਼ਗਾਰ ਆਗੂਆਂ ਅਮਨ ਸ਼ੇਖਾ, ਸੰਦੀਪ ਗਿੱਲ, ਬਲਰਾਜ ਫਰੀਦਕੋਟ, ਗੁਰਪ੍ਰੀਤ ਸਿੰਘ ਬਠਿੰਡਾ, ਰਸ਼ਪਾਲ ਸਿੰਘ ਜਲਾਲਾਬਾਦ, ਲਖਵਿੰਦਰ ਮੁਕਤਸਰ ਆਦਿ ਨੇ ਕਿਹਾ ਕਿ ਬੇਰੋਜ਼ਗਾਰਾਂ ਦੀ ਮੰਗ ਹੈ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਕੁਲ 18000 ਅਸਾਮੀਆਂ ਦੀ ਭਰਤੀ ਦੀ ਮੰਗ ਕਰਦੇ ਆ ਰਹੇ ਹਨ। ਬੇਰੋਜ਼ਗਾਰਾਂ ਨੇ ਦੱਸਿਆ ਕਿ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ।

ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ

ਇਨ੍ਹਾਂ ਤੋਂ ਇਲਾਵਾ ਅਮਨ ਬਠਿੰਡਾ, ਸੰਦੀਪ ਮੋਫਰ, ਅਮਨਦੀਪ ਕੌਰ ਬਠਿੰਡਾ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਦੀਪਕਾ ਰਾਣੀ ਪਟਿਆਲਾ, ਮਲਕ ਪ੍ਰੀਤ ਅਤੇ ਤਾਹਿਰਾ ਮਾਲੇਰਕੋਟਲਾ, ਅਮਨਜੀਤ ਅਤੇ ਦਵਿੰਦਰ ਰੋਪੜ, ਹਰਜਿੰਦਰ ਕੌਰ ਗੋਲੀ ਮੁਕੇਰੀਆਂ, ਜਸਵਿੰਦਰ ਸ਼ੇਰਪੁਰ, ਮਨਦੀਪ ਰੱਤੂ ਜਲੰਧਰ, ਨਰਿੰਦਰ ਨਿਆਮਤਾਂ, ਅਸ਼ਵਨੀ ਬਹਿਰਾਮਪੁਰ ਦੋਵੇਂ ਗੁਰਦਾਪੁਰ, ਨਿਤਿਨ ਸ਼ੈਣੀ ਪਠਾਨਕੋਟ, ਪ੍ਰਿਤਪਾਲ ਕੌਰ, ਨੀਤਿਕਾ ਕਪੂਰਥਲਾ, ਕਿਰਨ ਈਸ਼ੜਾ, ਅੰਗਰੇਜ਼ ਸਿੰਘ, ਅਮਨ ਬਠਿੰਡਾ, ਰਾਜਬੀਰ ਕੌਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News