ਅੰਬਾਲਾ ਜੱਟਾ ਸਕੂਲ ਦੇ ਅਧਿਆਪਕ ਕੁਲਦੀਪ ਮਿਨਹਾਸ ਨੂੰ ਐੱਨ.ਸੀ.ਸੀ. ਵਲੋ ਮਿਲੇਗਾ ਨੈਸ਼ਨਲ ਐਵਾਰਡ

Tuesday, Nov 24, 2020 - 11:42 AM (IST)

ਅੰਬਾਲਾ ਜੱਟਾ ਸਕੂਲ ਦੇ ਅਧਿਆਪਕ ਕੁਲਦੀਪ ਮਿਨਹਾਸ ਨੂੰ ਐੱਨ.ਸੀ.ਸੀ. ਵਲੋ ਮਿਲੇਗਾ ਨੈਸ਼ਨਲ ਐਵਾਰਡ

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾ ਦੇ ਸਟੇਟ ਐਵਾਰਡੀ ਐੱਨ.ਸੀ.ਸੀ. ਅਫ਼ਸਰ ਡਾਕਟਰ ਕੁਲਦੀਪ ਸਿੰਘ ਮਿਨਹਾਸ ਨੂੰ ਐੱਨ.ਸੀ.ਸੀ. ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੇ ਸਦਕਾ ਕੌਮੀ ਐਵਾਰਡ ਲਈ ਚੁਣਿਆ ਗਿਆ ਹੈ।

ਐੱਨ.ਸੀ.ਸੀ. ਦੇ ਡਾਇਰੈਕਟਰ ਜਨਰਲ ਰੱਖਿਆ ਮੰਤਰਾਲਿਆਂ ਭਾਰਤ ਸਰਕਾਰ ਵਲੋ ਚੁਣੇ ਗਏ ਕੁੱਲ 160 ਹਸਤੀਆਂ 'ਚੋਂ ਡਾਕਟਰ ਮਿਨਹਾਸ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਇਕਲੌਤੇ ਐੱਨ.ਸੀ.ਸੀ. ਅਫ਼ਸਰ ਹਨ, ਜਿਨ੍ਹਾਂ ਨੂੰ ਗਣਤੰਤਰਤਾ ਦਿਵਸ ਮੌਕੇ ਇਸ ਕੌਮੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਡਾਕਟਰ ਮਿਨਹਾਸ ਨੇ ਇਸ ਦਾ ਸਿਹਰਾ ਆਪਣੇ ਵਿਦਿਆਰਥੀਆਂ ਨੂੰ ਦਿੱਤਾ ਹੈ। ਡਾਕਟਰ ਕੁਲਦੀਪ ਸਿੰਘ ਮਿਨਹਾਸ  ਨੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਦਿਵਿਤਿਆ ਮਦਾਨ ,ਕਰਨਲ ਸੰਦੀਪ ਕੁਮਾਰ ਅਤੇ ਕਰਨਲ ਰਾਜੀਵ ਦਾ ਧੰਨਵਾਦ ਕੀਤਾ ਹੈ।


author

Shyna

Content Editor

Related News