ਇੰਡੀਅਨ ਆਇਲ ਦੇ ਦਫ਼ਤਰ ਬਾਹਰ ਟੈਂਕਰ ਯੂਨੀਅਨ ਨੇ ਕੀਤੀ ਹੜਤਾਲ

Friday, Jan 06, 2023 - 03:42 PM (IST)

ਇੰਡੀਅਨ ਆਇਲ ਦੇ ਦਫ਼ਤਰ ਬਾਹਰ ਟੈਂਕਰ ਯੂਨੀਅਨ ਨੇ ਕੀਤੀ ਹੜਤਾਲ

ਜਲੰਧਰ (ਸੋਨੂੰ)- ਜਲੰਧਰ ਵਿਖੇ ਇੰਡੀਅਨ ਆਇਲ ਦਫ਼ਤਰ ਦੇ ਬਾਹਰ ਟੈਂਕਰ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੈ। ਟੈਂਕਰ ਯੂਨੀਅਨ ਦਾ ਕਹਿਣਾ ਹੈ ਕਿ ਜੋ ਵੀ ਇੰਜੀਅਨ ਆਇਲ ਵੱਲੋਂ ਪਾਲਿਸੀ ਲਿਆਂਦੀ ਗਈ ਹੈ, ਉਨ੍ਹਾਂ ਦੇ ਖ਼ਿਲਾਫ਼ ਹਨ। ਇੰਡੀਅਨ ਆਇਲ ਦੇ ਟੈਂਕਰ ਬਿਲਕੁਲ ਬੰਦ ਕਰ ਦਿੱਤੇ ਗਏ ਹਨ। ਟੈਂਕਰ ਯੂਨੀਅਨ ਦਾ ਕਹਿਣਾ ਹੈ ਕਿ ਕਿਸੇ ਵੀ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ 'ਤੇ ਪੈਟਰੋਲ ਨਹੀਂ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪਾਲਿਸੀ ਨੂੰ ਬਦਲਿਆ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਤਿੱਖਾ ਸੰਘਰਸ਼ ਹੋਵੇਗਾ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 20 ਸਾਲਾ ਕੁੜੀ ਅਗਵਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News