ਨਗਰ ਕੀਰਤਨ ਤੋਂ ਪਰਤ ਰਹੇ ਬਜ਼ੁਰਗ ਨੂੰ ਟੈਂਕਰ ਨੇ ਕੁਚਲਿਆ, ਮੌਤ

Monday, Nov 20, 2023 - 04:52 PM (IST)

ਨਗਰ ਕੀਰਤਨ ਤੋਂ ਪਰਤ ਰਹੇ ਬਜ਼ੁਰਗ ਨੂੰ ਟੈਂਕਰ ਨੇ ਕੁਚਲਿਆ, ਮੌਤ

ਜਲੰਧਰ (ਵਰੁਣ)- ਰੇਰੂ ਪਿੰਡ ਚੌਕ ’ਤੇ ਨਗਰ ਕੀਰਤਨ ਤੋਂ ਪਰਤ ਕੇ ਘਰ ਜਾ ਰਹੇ ਬਜ਼ੁਰਗ ਨੂੰ ਸੜਕ ਕਰਾਸ ਕਰਦੇ ਹੋਏ ਇਕ ਟੈਂਕਰ ਨੇ ਕੁਚਲ ਦਿੱਤਾ। ਬਜ਼ੁਰਗ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਲੋਕਾਂ ਨੇ ਟੈਂਕਰ ਚਾਲਕ ਨੂੰ ਕਾਬੂ ਕਰਕੇ ਥਾਣਾ 8 ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਰੂਪ ’ਚ ਹੋਈ ਹੈ।

ਥਾਣਾ ਨੰ. 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਨਗਰ ਕੀਰਤਨ ਤੋਂ ਹੋ ਕੇ ਆਪਣੇ ਘਰ ਵੱਲ ਜਾ ਰਹੇ ਸਨ, ਜਿਵੇਂ ਹੀ ਉਹ ਰੇਰੂ ਪਿੰਡ ਚੌਂਕ ਤੋਂ ਸੜਕ ਕਰਾਸ ਕਰਨ ਲੱਗੇ ਤਾਂ ਇਕ ਤੇਜ਼ ਰਫ਼ਤਾਰ ਟੈਂਕਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਰਾਹਗੀਰਾਂ ਨੇ ਖ਼ੂਨ ਨਾਲ ਲਥਪਥ ਬਜ਼ੁਰਗ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੁਝ ਰਾਹਗੀਰਾਂ ਵੱਲੋਂ ਟੈਂਕਰ ਚਾਲਕ ਨੂੰ ਕਾਬੂ ਕਰ ਲਿਆ ਸੀ, ਜਿਵੇਂ ਹੀ ਥਾਣਾ ਨੰ. 8 ਦੀ ਪੁਲਸ ਮੌਕੇ ’ਤੇ ਪਹੁੰਚੀ ਤਾਂ ਲੋਕਾਂ ਨੇ ਟੈਂਕਰ ਚਾਲਕ ਨੂੰ ਪੁਲਸ ਹਵਾਲੇ ਕਰ ਦਿੱਤਾ। ਮੌਕੇ ’ਤੇ ਮ੍ਰਿਤਕ ਬਜ਼ੁਰਗ ਦੇ ਘਰਵਾਲੇ ਵੀ ਪਹੁੰਚ ਚੁੱਕੇ ਸਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਦੇਰ ਰਾਤ ਮ੍ਰਿਤਕ ਦੇ ਘਰ ਵਾਲਿਆਂ ਦੇ ਬਿਆਨ ਲੈ ਕੇ ਪੁਲਸ ਟੈਂਕਰ ਚਾਲਕ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

Anuradha

Content Editor

Related News