ਟਾਂਡਾ ਪਹੁੰਚੇ ਕੌਮੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਕੀਤਾ ਵਰਕਰਾਂ ਨੂੰ ਲਾਮਬੰਦ
Tuesday, Dec 01, 2020 - 12:54 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਅਵਿਨਾਸ਼ ਰਾਏ ਖੰਨਾ ਨੇ ਟਾਂਡਾ 'ਚ ਭਾਜਪਾ ਵਰਕਰਾਂ ਨੂੰ ਲਾਮਬੰਦ ਕੀਤਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਪ੍ਰਭਾਰੀ ਬੰਨ੍ਹਣ ਤੇ ਸਥਾਨਕ ਭਾਜਪਾ ਵਰਕਰਾਂ ਨੇ ਭਾਜਪਾ ਆਗੂ ਜਵਾਹਰ ਲਾਲ ਖੁਰਾਣਾ ਦੀ ਅਗਵਾਈ 'ਚ ਖੰਨਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਖੰਨਾ ਨੇ ਭਾਜਪਾ ਵਰਕਰਾਂ ਨੂੰ ਨਗਰ ਕੌਂਸਲ ਚੋਣਾਂ ਲਈ ਲਾਮਬੰਦ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਇਸ ਮੌਕੇ ਬਗੀਚਾ ਸਿੰਘ ਗੁਰੂ, ਰਾਜਨ ਸੋਂਧੀ, ਅਨਿਲ ਗੋਰਾ, ਬਿਮਲ ਅਰੋੜਾ, ਚੰਦਰ ਮੋਹਨ ਲਾਡੀ, ਜੁਗਰਾਜ ਸਿੰਘ, ਲਲਿਤ ਕੁਮਾਰ, ਸੰਦੀਪ ਖੰਨਾ, ਸੁਭਾਸ਼ ਚਾਵਲਾ, ਲੱਕੀ ਜਾਜਾ, ਪਿੰਟੂ ਕੁਮਾਰ, ਸੁਰਿੰਦਰ ਕਾਲਾ, ਅਮਨ ਜਾਜਾ, ਨਵਦੀਪ ਕੁਮਾਰ ਆਦਿ ਮੌਜੂਦ ਸਨ।