ਫੜੇ ਗਏ ਮੁਲਜ਼ਮ ਦੀ ਨਿਸ਼ਾਨਦੇਹੀ ਤੋਂ ਬਰਾਮਦ ਹੋਈ 50 ਗ੍ਰਾਮ ਹੈਰੋਇਨ ਅਤੇ ਕਾਰ

Monday, Sep 23, 2019 - 10:08 AM (IST)

ਫੜੇ ਗਏ ਮੁਲਜ਼ਮ ਦੀ ਨਿਸ਼ਾਨਦੇਹੀ ਤੋਂ ਬਰਾਮਦ ਹੋਈ 50 ਗ੍ਰਾਮ ਹੈਰੋਇਨ ਅਤੇ ਕਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਟਾਂਡਾ ਦੀ ਪੁਲਸ ਨੇ ਬੀਤੇ ਦਿਨ ਨਸ਼ੀਲੇ ਪਦਾਰਥਾ ਸਣੇ ਕਾਬੂ ਕੀਤੇ ਪਿੰਡ ਖੱਖ ਨਾਲ ਸੰਬੰਧਿਤ ਹਿਸਟਰੀ ਸ਼ੀਟਰ ਮੁਲਜ਼ਮ ਦੀ ਨਿਸ਼ਾਨਦੇਹੀ ਤੋਂ 50 ਗ੍ਰਾਮ ਹੈਰੋਇਨ ਤੇ ਕਾਰ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਅਦਾਲਤ ਕੋਲੋਂ ਹਾਸਲ ਪੁਲਸ ਰਿਮਾਂਡ ਦੌਰਾਨ ਮੁਲਜ਼ਮ ਸੁਖਵੀਰ ਸਿੰਘ ਸੁੱਖੀ ਪੁੱਤਰ ਵੀਰ ਸਿੰਘ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਇਹ ਬਰਾਮਦਗੀ ਕੀਤੀ ਹੈ। ਪੁਲਸ ਟੀਮ ਨੇ ਉਸਦੀ ਨਿਸ਼ਾਨਦੇਹੀ 'ਤੇ ਹੁਸ਼ਿਆਰਪੁਰ ਦੇ ਇਕ ਖਾਲੀ ਪਲਾਟ 'ਚ ਖੜੀ ਕੀਤੀ ਈਟਿਓਸ ਕਾਰ ਅਤੇ ਉਸ 'ਚ ਲੁਕੋ ਕੇ ਰੱਖੀ 50 ਗ੍ਰਾਮ ਹੈਰੋਇਨ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ, ਜਿਸ ਦੇ ਆਧਾਰ 'ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


author

rajwinder kaur

Content Editor

Related News