ਟਾਂਡਾ ਦੇ 3 ਉੱਚ ਅਹੁਦਿਆਂ ਉਤੇ ਪੁੱਜੇ ਡਾਕਟਰਾਂ ਤੋਂ ਲੋਕਾਂ ਨੇ ਲਗਾਈ ਵੱਡੀ ਆਸ

01/16/2021 1:16:09 PM

ਟਾਂਡਾ ਉੜਮੁੜ (ਜਸਵਿੰਦਰ )- ਟਾਂਡਾ ਹਲਕੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਟਾਂਡਾ ਹਲਕੇ ਦੇ ਤਿੰਨ ਪੀ. ਸੀ. ਐੱਮ. ਐੱਸ. ਅਫ਼ਸਰ ਵੱਡੇ ਅਹੁਦਿਆਂ ਉਤੇ ਤਾਇਨਾਤ ਹੋਣ ਕਾਰਨ ਹਲਕੇ ਦੇ ਲੋਕ ਫ਼ਖ਼ਰ ਮਹਿਸੂਸ ਕਰ ਰਹੇ ਹਨ। ਇਨ੍ਹਾਂ ਤਿੰਨਾਂ ਅਫ਼ਸਰਾਂ ਵਿਚੋਂ ਭਾਵੇਂ ਇਕ ਅਫ਼ਸਰ ਬੀਤੇ ਦਿਨ ਰਿਟਾਇਰਮੈਂਟ ਹੋ ਗਿਆ ਪਰ ਫਿਰ ਵੀ ਉਸ ਅਫ਼ਸਰ ਤੋਂ ਹਲਕੇ ਦੇ ਲੋਕਾਂ ਨੂੰ ਵੱਡੀਆਂ ਆਸਾਂ ਹਨ। 

ਇਥੇ ਇਹ ਗੱਲ ਦੱਸਣੀ ਵੀ ਬਣਦੀ ਹੈ ਕਿ ਇਹ ਤਿੰਨੋਂ ਪੀ. ਸੀ. ਐੱਮ. ਐੱਸ. ਅਫ਼ਸਰ ਟਾਂਡਾ ਸਿਵਲ ਹਸਪਤਾਲ ਵਿਚੋਂ ਡਾਕਟਰੀ ਦਾ ਕਿੱਤਾ ਨਿਭਾਉਣ ਉਪਰੰਤ ਕਰਮਵਾਰ ਐੱਸ. ਐੱਮ. ਓ. ਸੀ. ਐੱਮ. ਓ.  ਅਤੇ ਡਾਇਰੈਕਟਰ ਦੇ ਅਹੁਦੇ ਦੀ ਪਦਵੀ ਉਤੇ ਤਾਇਨਾਤ ਹੋਏ ਹਨ । ਇਸ ਸਮੇਂ ਸਿਵਲ ਹਸਪਤਾਲ ਟਾਂਡਾ ਵਿਖੇ ਡਾ. ਪ੍ਰੀਤ ਮਹਿੰਦਰ ਸਿੰਘ ਜੀ ਬਤੌਰ ਐੱਸ. ਐੱਮ. ਓ. ਦੀਆਂ ਸੇਵਾਵਾਂ ਨਿਭਾਅ ਰਹੇ ਹਨ, ਜੋ ਬਹੁਤ ਹੀ ਨੇਕ ਦਿਲ ਅਤੇ ਵਧੀਆ ਇਨਸਾਨ ਹਨ।

ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਵੱਡੀਆਂ ਆਸਾਂ ਹਨ। ਇਸੇ ਤਰ੍ਹਾਂ ਹੀ ਡਾ. ਰਣਜੀਤ ਸਿੰਘ ਘੋਤੜਾ ਜੋ ਕਿ ਟਾਂਡਾ ਸਿਵਲ ਹਸਪਤਾਲ ਵਿੱਚ ਬਤੌਰ ਬੱਚਿਆਂ ਦੇ ਡਾਕਟਰ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਐੱਸ. ਐੱਮ. ਓ. ਹੁਸ਼ਿਆਰਪੁਰ, ਗੁਰਦਾਸਪੁਰ ਨਿਭਾਉਣ ਉਪਰੰਤ ਸੀ. ਐੱਮ. ਓ. ਹੁਸ਼ਿਆਰਪੁਰ ਨਿਯੁਕਤ ਹੋਏ ਹਨ, ਉਹ ਵੀ ਟਾਂਡਾ ਹਲਕੇ ਨਾਲ ਸਬੰਧਤ ਹਨ। ਇਸ ਸਮੇਂ ਇਲਾਕੇ ਦੀ ਜਨਤਾ ਉਨ੍ਹਾਂ ਉਤੇ ਵੱਡੀ ਆਸ ਲਗਾਈ ਬੈਠੀ ਹੈ ਕਿ ਉਹ ਹਲਕੇ ਲਈ ਕੋਈ ਵੱਡਾ ਕਾਰਜ ਕਰਕੇ ਜ਼ਰੂਰ ਵਿਖਾਉਣਗੇ। 

ਜੇਕਰ ਗੱਲ ਕੀਤੀ ਜਾਵੇ ਡਾ. ਕੇਵਲ ਸਿੰਘ ਦੀ ਤਾਂ ਉਨ੍ਹਾਂ ਦੇ ਨਾਂ ਤੋਂ ਕੋਈ ਮੁਥਾਜ਼ ਨਹੀਂ ਗ਼ਰੀਬਾਂ ਦੇ ਮਸੀਹਾ ਨਾਲ ਜਾਣੇ ਜਾਂਦੇ ਡਾ . ਕੇਵਲ ਸਿੰਘ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਕੁਝ ਦਿਨ ਪਹਿਲਾਂ ਹੀ ਰਿਟਾਇਰ ਹੋਏ ਹਨ। ਉਨ੍ਹਾਂ ਦਾ ਵੀ ਮਹਿਕਮੇ ਅੰਦਰ ਚੰਗਾ ਅਸਰ ਰਸੂਖ ਰਿਹਾ ਹੈ, ਜਿਸ ਦੇ ਚਲਦੇ ਉਨ੍ਹਾਂ ਮਹਿਕਮੇ ਵਿਚ ਕਾਫ਼ੀ ਬਣਾਈ ਹੋਈ ਹੈ। ਡਾਕਟਰ ਕੇਵਲ ਸਿੰਘ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਹਲਕੇ ਲਈ ਕੁਝ ਬਣਾ ਸਕਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।

ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ


shivani attri

Content Editor

Related News