ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ''ਤੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ

Sunday, Jul 07, 2019 - 06:18 PM (IST)

ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ''ਤੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ

ਨਵਾਂਸ਼ਹਿਰ (ਤ੍ਰਿਪਾਠੀ/ਕਟਾਰੀਆ)— 'ਜਗ ਬਾਣੀ' ਸਮੂਹ ਵੱਲੋਂ ਸਥਾਨਕ ਸਨੇਹੀ ਸੰਕੀਰਤਨ ਮੰਦਰ 'ਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਚੌਥੀ ਬਰਸੀ 'ਤੇ ਆਈ. ਵੀ. ਵਾਈ. ਹਸਪਤਾਲ ਨਵਾਂਸ਼ਹਿਰ ਦੇ ਡਾਕਟਰਾਂ ਵੱਲੋਂ ਆਯੋਜਿਤ ਮੁਫਤ ਮੈਡੀਕਲ ਕੈਂਪ 'ਚ 205 ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਜਦੋਂਕਿ ਇਸ ਮੌਕੇ ਮਰੀਜ਼ਾਂ ਦਾ ਸ਼ੂਗਰ ਚੈੱਕਅਪ ਅਤੇ ਬਲੱਡ ਗਰੁੱਪ ਆਦਿ ਦੇ ਫ੍ਰੀ ਟੈਸਟ ਕੀਤੇ ਗਏ। ਮੈਡੀਕਲ ਕੈਂਪ ਦੀ ਸ਼ੁਰੂਆਤ ਮੁੱਖ ਅਤੇ ਹੋਰ ਮਹਿਮਾਨਾਂ ਵੱਲੋਂ ਸ਼ਮ੍ਹਾ ਰੌਸ਼ਨ ਅਤੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਕੀਤੀ ਗਈ।

ਕੈਂਪ 'ਚ 50 ਮਰੀਜ਼ਾਂ ਦੀ ਹੋਈ ਸ਼ੂਗਰ ਜਾਂਚ
ਮੈਡੀਕਲ ਕੈਂਪ 'ਚ ਆਈ. ਵੀ. ਵਾਈ. ਹਸਪਤਾਲ ਦੇ ਵੱਖ-ਵੱਖ ਬੀਮਾਰੀਆਂ ਦੇ ਵਿਸ਼ੇਸ਼ ਡਾਕਟਰਾਂ ਜਿਨ੍ਹਾਂ 'ਚ ਡਾ. ਵਿਸ਼ਵਦੀਪ ਹੰਸ ਮੈਡੀਸਨ, ਡਾ. ਸ਼ਵੇਤਾ ਬੀ. ਡੀ. ਐੱਸ., ਰਣਜੀਤ ਸਿੰਘ, ਡਾ. ਸੰਕੇਤ ਸ਼ਰਮਾ ਮੈਡੀਕਲ, ਡਾ. ਕਰਨ ਬਖਸ਼ੀਸ਼ ਪਲਾਸਟਿਕ ਸਰਜਨ ਅਤੇ ਡਾ. ਗੌਰਵ ਰਾਏ ਸ਼ਰਮਾ ਨਿਊਰੋ ਸਰਜਨ ਅਤੇ ਸਹਾਇਕ ਮੈਡੀਕਲ ਸਟਾਫ ਜਿਸ 'ਚ ਰੇਨੂਕਾ ਸਰਾਏ, ਹਰਵਿੰਦਰ ਸਿੰਘ, ਸਚਿਨ ਆਗਰਾ, ਤਰਨਵੀਰ, ਤੇਜਿੰਦਰ ਅਤੇ ਕੁਲਵਿੰਦਰ ਆਦਿ ਨੇ ਕਰੀਬ 205 ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਸਮੇਂ 50 ਤੋਂ ਵੱਧ ਮਰੀਜ਼ਾਂ ਦਾ ਸ਼ੂਗਰ ਟੈਸਟ ਮੁਫਤ ਕੀਤਾ ਗਿਆ। ਇਸ ਦੌਰਾਨ ਮਰੀਜ਼ਾਂ ਦੇ ਸ਼ੂਗਰ ਜਾਂਚ ਅਤੇ ਈ. ਸੀ. ਜੀ. ਸਮੇਤ ਵੱਖ-ਵੱਖ ਟੈਸਟ ਕੀਤੇ ਗਏ।

ਡਾਕਟਰਾਂ ਅਤੇ ਪਤਵੰਤਿਆਂ ਨੂੰ ਮੁੱਖ ਮਹਿਮਾਨਾਂ ਨੇ ਕੀਤਾ ਸਨਮਾਨਤ
ਮੈਡੀਕਲ ਕੈਂਪ 'ਚ ਸੇਵਾਵਾਂ ਦੇਣ ਵਾਲੇ ਡਾਕਟਰਾਂ, ਸਹਾਇਕ ਸਟਾਫ ਅਤੇ ਸੇਵਾ ਕਾਰਜ 'ਚ ਭਾਗ ਲੈਣ ਵਾਲੇ ਸਮਾਜ ਸੇਵਕਾਂ ਨੂੰ ਮੁੱਖ ਮਹਿਮਾਨ ਐੱਸ. ਡੀ. ਐੱਮ. ਜਸਵੀਰ ਸਿੰਘ ਅਤੇ ਐੱਸ. ਪੀ. (ਆਪ੍ਰੇਸ਼ਨ) ਸਤਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਇਸੇ ਤਰ੍ਹਾਂ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਐੱਸ. ਡੀ. ਐੱਮ. ਜਸਵੀਰ ਸਿੰਘ ਬਲਾਚੌਰ ਅਤੇ ਐੱਸ. ਪੀ. (ਆਪ੍ਰੇਸ਼ਨ) ਸਤਿੰਦਰ ਸਿੰਘ ਨੂੰ ਵੀ ਵਿਨੋਦ ਚੋਪੜਾ, ਪੰਡਤ ਹਰਸ਼ ਵਰਧਨ, ਪੰਡਤ ਦਿਨੇਸ਼ ਮਿਸ਼ਰਾ, ਚਿੰਟੂ ਅਰੋੜਾ, ਹਨੀ ਸ਼ਰਮਾ ਆਦਿ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਸਨੇਹੀ ਮੰਦਰ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵਿਨੋਦ ਚੋਪੜਾ, ਸਮਾਜ ਸੇਵਕ ਦੇਸ ਰਾਜ ਬਾਲੀ, ਵਾਸਦੇਵ ਪਰਦੇਸੀ, ਸੁਰੇਸ਼ ਗੌਤਮ, ਪੰਡਤ ਕਮਲ ਕੁਮਾਰ, ਪੰਡਤ ਹਨੀ ਸ਼ਰਮਾ, ਰੋਹਿਤ ਗੌਤਮ, ਚਿੰਟੂ ਅਰੋੜਾ, ਪੰਡਤ ਹਰਸ਼ ਵਰਧਨ, ਪੰਡਤ ਦਿਨੇਸ਼ ਮਿਸ਼ਰਾ, ਤਰਸੇਮ ਕਟਾਰੀਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


author

shivani attri

Content Editor

Related News