ਲੁਧਿਆਣੇ ਤੋਂ ਬਾਅਦ ਜਲੰਧਰ ''ਚ ਵੀ ਸਤਲੁਜ ਹੋਇਆ ਓਵਰਫਲੋਅ

08/19/2019 1:22:48 AM

ਲੁਧਿਆਣਾ (ਨਰਿੰਦਰ ਮਹਿੰਦਰੂ)—ਜਲੰਧਰ ਦੇ ਫਿਲੌਰ ਇਲਾਕੇ 'ਚ ਪੈਂਦੇ ਪੰਜ ਢੇਰਾ ਪਿੰਡ 'ਚ ਸਤਲੁਜ ਦਰਿਆ ਤੋਂ ਪਾਣੀ ਓਵਰਫਲੋ ਹੋ ਕੋ ਧੁੱਸੀ ਬੰਨ੍ਹ ਤੋਂ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ 'ਚ ਆਉਂਦਿਆਂ ਉਸ ਥਾਂ 'ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਪਾਣੀ ਨੂੰ ਬਾਹਰ ਆਉਣ ਤੋਂ ਰੋਕ ਲਿਆ ਗਿਆ ਹੈ। ਉੱਥੇ ਦੂਜੇ ਪਾਸੇ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਇਸ ਬੰਨ੍ਹ ਤੋਂ ਪਾਣੀ ਦਾ ਓਵਰਫਲੋ ਹੋਣਾ ਪ੍ਰਸ਼ਾਸਨ ਦੀ ਅਣਗਹਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਥਾਂ 'ਤੇ ਮਾਈਨਿੰਗ ਦਾ ਧੰਧਾ ਚੱਲਦਾ ਹੈ। ਜਿਥੋਂ ਨਿਕਲਣ ਵਾਲੇ ਓਵਰਲੋਡ ਵਾਹਨ ਇਸ ਬੰਨ੍ਹ ਦੇ ਉੱਤੋਂ ਹੋ ਕੇ ਲੰਘਦੇ ਹਨ ਜਿਸ ਕਾਰਨ ਬੰਨ੍ਹ ਇਸ ਥਾਂ 'ਤੋਂ ਬੈਠ ਗਿਆ ਸੀ। ਪ੍ਰਸ਼ਾਸ਼ਨ ਨੂੰ ਇਸ ਸੰਬਧੀ ਕਈ ਵਾਰ ਇਸ ਬਾਰੇ ਸੂਚਨਾ ਦਿੱਤੀ ਗਈ ਸੀ ਪਰ ਸਮਾਂ ਰਹਿੰਦੀਆਂ ਉਸ ਨੇ ਇਸ ਬਾਰੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਅੱਜ ਇਹ ਘਟਨਾ ਵਾਪਰੀ।


Karan Kumar

Content Editor

Related News