ਲੋਹੇ ਤੇ ਕਬਾੜ ਤੋਂ ਇਲਾਵਾ ਸਰਜੀਕਲ, ਵੇਸਟ ਪੇਪਰ, ਟੂਲਜ਼, ਕੈਮੀਕਲ ਅਤੇ ਪਾਲੀਮਰ ਤੱਕ ਦੇ ਕੱਟੇ ਗਏ ਫਰਜ਼ੀ ਬਿੱਲ

04/05/2021 1:23:07 PM

ਜਲੰਧਰ (ਖੁਰਾਣਾ)- ਬੀਤੇ ਸਾਲ ਦੀ ਕਲੋਜ਼ਿੰਗ ਅਤੇ ਬਜਟ ਆਦਿ ਦੇ ਟੀਚਿਆਂ ਨਾਲ ਨਜਿੱਠਣ ਤੋਂ ਬਾਅਦ ਜੀ. ਐੱਸ. ਟੀ. ਮਹਿਕਮੇ ਦੇ ਸਟੇਟ ਅਤੇ ਸੈਂਟਰ ਨਾਲ ਸਬੰਧਤ ਅਧਿਕਾਰੀ ਸ਼ਹਿਰ ਦੇ ਚਰਚਿਤ ਫਰਜ਼ੀ ਬਿਲਿੰਗ ਸਕੈਂਡਲ ਦੀ ਜਾਂਚ ਆਉਣ ਵਾਲੇ ਦਿਨਾਂ ਵਿਚ ਤੇਜ਼ ਤਾਂ ਕਰ ਸਕਦੇ ਹਨ ਪਰ ਸ਼ਹਿਰ ਵਿਚ ਇਕ ਚਰਚਾ ਸ਼ੁਰੂ ਹੋ ਗਈ ਹੈ ਕਿ ਮਹਿਕਮੇ ਦੇ ਅਧਿਕਾਰੀਆਂ ਕੋਲ ਉਨ੍ਹਾਂ ਫਰਮਾਂ ਦਾ ਤਾਂ ਪੂਰਾ ਡਾਟਾ ਹੈ, ਜਿਨ੍ਹਾਂ ਉਕਤ ਰੈਕੇਟ ਤੋਂ ਫਰਜ਼ੀ ਬਿੱਲ ਲਏ ਪਰ ਫਰਜ਼ੀ ਕੰਪਨੀਆਂ ਚਲਾਉਣ ਵਾਲਿਆਂ ਦਾ ਕੋਈ ਅਤਾ-ਪਤਾ ਅਜੇ ਤੱਕ ਸਬੰਧਤ ਮਹਿਕਮਾ ਨਹੀਂ ਲਾ ਸਕਿਆ। ਇਹ ਚਰਚਾ ਵੀ ਜ਼ੋਰ ਫੜਦੀ ਜਾ ਰਹੀ ਹੈ ਕਿ ਕਿਤੇ ਇਸ ਬਹੁਕਰੋੜੀ ਸਕੈਂਡਲ ਨੂੰ ਦਬਾਇਆ ਤਾਂ ਨਹੀਂ ਜਾ ਰਿਹਾ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਨਵਾਂਸ਼ਹਿਰ ਦੇ ਕਿਸਾਨ ਕੇਵਲ ਸਿੰਘ ਦੀ ਹੋਈ ਮੌਤ

ਫਿਲਹਾਲ ਮਹਿਕਮੇ ਨੇ ਇਸ ਮਾਮਲੇ ਵਿਚ ਮੁਲਜ਼ਮ ਫਰਮ ਐੱਸ. ਜੀ. ਟਰੇਡਿੰਗ ਕੰਪਨੀ ’ਤੇ ਤਾਂ ਸ਼ਿਕੰਜਾ ਕੱਸਿਆ ਹੀ ਹੈ, ਉਸ ਕੋਲੋਂ ਬਿੱਲ ਲੈਣ ਵਾਲੀਆਂ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕਰ ਕੇ ਬਿਲਿੰਗ ਬਾਰੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਮਹਿਕਮੇ ਦੇ ਸੂਤਰ ਦੱਸਦੇ ਹਨ ਕਿ ਫਰਜ਼ੀ ਬਿੱਲ ਕੱਟਣ ਵਾਲੇ ਗਿਰੋਹ ਨੇ ਵਧੇਰੇ ਬਿੱਲ ਲੋਹੇ ਕਬਾੜ ਆਦਿ ਦਾ ਕੰਮ ਕਰਨ ਵਾਲੀਆਂ ਫਰਮਾਂ ਨੂੰ ਦਿੱਤੇ ਹਨ ਪਰ ਨਾਲ ਹੀ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਸਰਜੀਕਲ, ਵੇਸਟ ਪੇਪਰ, ਟੂਲਜ਼, ਕੈਮੀਕਲ ਅਤੇ ਪਾਲੀਮਰ ਦਾ ਕੰਮ ਕਰਨ ਵਾਲੀਆਂ ਫਰਮਾਂ ਨੂੰ ਵੀ ਧੜਾਧੜ ਫਰਜ਼ੀ ਬਿੱਲ ਦਿੱਤੇ ਗਏ। ਵਧੇਰੇ ਬਿੱਲਾਂ ਦੀ ਰਾਸ਼ੀ ਲੱਖਾਂ-ਕਰੋੜਾਂ ਵਿਚ ਹੋਣ ਕਾਰਣ ਈ-ਬਿਲਿੰਗ ਤੱਕ ਹੋਈ ਪਰ ਇਸ ਦੇ ਬਾਵਜੂਦ ਤਿੰਨ ਸਾਲਾਂ ਤੱਕ ਮੁਲਜ਼ਮ ਮਹਿਕਮੇ ਦੇ ਹੱਥ ਨਹੀਂ ਆਏ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ 7ਵੀਂ ’ਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਜ਼ਿਕਰਯੋਗ ਹੈ ਕਿ ਫਰਜ਼ੀ ਬਿਲਿੰਗ ਮਾਮਲੇ ਵਿਚ ਫਸੀ ਐੱਸ. ਜੀ. ਟਰੇਡਿੰਗ ਕੰਪਨੀ ਦੇ ਪ੍ਰੋਪਰਾਈਟਰ ਵਜੋਂ ਮੰਜੀਵ ਉੱਲ੍ਹਾ ਨਾਂ ਦੇ ਵਿਅਕਤੀ ਨੇ 30 ਮਈ 2018 ਨੂੰ ਜੀ.ਐੱਸ.ਟੀ. ਨੰਬਰ ਲਿਆ ਸੀ ਅਤੇ ਉਸ ਤੋਂ ਬਾਅਦ ਸ਼ਹਿਰ ਦੀਆਂ ਸੈਂਕੜੇ ਕੰਪਨੀਆਂ ਨੂੰ ਫਰਜ਼ੀ ਬਿੱਲ ਦਿੱਤੇ ਗਏ। ਹੁਣ ਭਾਵੇਂ ਫਰਜ਼ੀ ਬਿਲਿੰਗ ਨੈੱਟਵਰਕ ਵਿਚ ਫਸੀਆਂ ਕੰਪਨੀਆਂ ਦੇ ਪ੍ਰਤੀਨਿਧੀ ਰੋਜ਼ਾਨਾ ਵਿਭਾਗ ਦੇ ਚੱਕਰ ਲਾ ਰਹੇ ਹਨ ਪਰ ਮੁਲਜ਼ਮ ਫਰਮ ਦੇ ਕਰਿੰਦੇ ਅਤੇ ਕਿੰਗਪਿਨ ਦਾ ਕੋਈ ਅਤਾ-ਪਤਾ ਵਿਭਾਗ ਅਜੇ ਤੱਕ ਨਹੀਂ ਲਾ ਸਕਿਆ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਸਬੰਧੀ ਜਲੰਧਰ ਪ੍ਰਸ਼ਾਸਨ ਦਾ ਅਹਿਮ ਫੈਸਲਾ, ਆਸ਼ਾ ਵਰਕਰਾਂ ਨੂੰ ਮਿਲੇਗਾ ਇਨਾਮ


shivani attri

Content Editor

Related News