ਸੁਨੀਲ ਜਾਖੜ ਨੇ ਜਲੰਧਰ ''ਚ ਭਾਜਪਾ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਦੀ ਰੱਖੀ ਵਿਸ਼ੇਸ਼ ਬੈਠਕ

06/27/2024 4:59:38 PM

ਜਲੰਧਰ- ਅੱਜ ਜਲੰਧਰ ਵਿਖੇ ਭਾਜਪਾ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਸੁਨੀਲ ਜਾਖੜ ਨੇ ਬੈਠਕ ਰੱਖੀ, ਜਿਸ ਉਪਰੰਤ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਲੰਧਰ ਵੈਸਟ ਦੇ ਵੋਟਰਾਂ ਨੂੰ ਸੂਚਨਾ ਦੇਣ ਦਾ ਵਕਤ ਹੈ ਕਿ ਅਸੀਂ ਪੰਜਾਬ ਲਈ ਚਿੰਤਤ ਹਾਂ। ਉਨ੍ਹਾਂ ਕਿਹਾ ਭਾਵੇਂ ਪੰਜਾਬ 'ਚ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਪਰ ਪੰਜਾਬ ਦੇ ਲੋਕਾਂ ਦਾ ਇਕੋ-ਇਕ ਏਜੰਡਾ ਹੈ ਕਿ ਉਹ ਅਮਨ ਸ਼ਾਂਤੀ, ਸੁਰੱਖਿਅਤ ਜੀਵਨ ਅਤੇ ਅਧਿਕਾਰਾਂ ਨੂੰ ਜਿਊਂਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਇਸ ਕਰਕੇ ਸਮਝਦਾ ਹਾਂ ਕਿ ਪੰਜਾਬ ਦੇ ਲੋਕ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣ ਅਤੇ ਭਾਈਚਾਰੇ ਦੀ ਸਾਂਝ ਬਣਾ ਕੇ ਰੱਖਣ ਦੀ ਸੋਚ ਅਪਣਾਉਣੀ ਪਵੇਗੀ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਇਹ ਸਭ ਵਾਸਤੇ ਭਾਜਪਾ ਪਾਰਟੀ ਨਾਲ ਖੜ੍ਹਣਾ ਅਤੇ ਸਾਥ ਦੇਣਾ ਪਵੇਗਾ। ਇਸ ਵਾਸਦੇ ਲੋਕਾਂ ਵਲੋਂ ਕਿਸੇ ਪਾਰਟੀ ਤੋਂ ਉਮੀਦ ਨਹੀਂ ਰੱਖੀ ਜਾ ਸਕਦੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News