ਜਲੰਧਰ ''ਚ ਵੱਡੀ ਵਾਰਦਾਤ! ਸਪੋਰਟਸ ਦੀ ਦੁਕਾਨ ''ਤੇ ਲੱਖਾਂ ਦੀ ਚੋਰੀ, ਘਟਨਾ CCTV ''ਚ ਹੋਈ ਕੈਦ
Thursday, Jan 22, 2026 - 03:01 PM (IST)
ਜਲੰਧਰ (ਸੋਨੂੰ, ਕੁੰਦਨ, ਪੰਕਜ)- ਜਲੰਧਰ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਬਸਤੀ ਨੌ ਵਿੱਚ ਸਥਿਤ ਸਨ ਫਲਾਈ ਦੀ ਦੁਕਾਨ ਦਾ ਸਾਹਮਣੇ ਆਇਆ ਹੈ, ਜਿੱਥੇ ਚੋਰ ਦੁਕਾਨ ਵਿਚੋਂ ਲੱਖਾਂ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਧੂ ਗੁਪਤਾ ਨੇ ਦੱਸਿਆ ਕਿ ਚੋਰ ਤਿਜੋਰੀ ਵਿੱਚ 8.50 ਲੱਖ ਰੁਪਏ ਲੈ ਕੇ ਭੱਜ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਘਟਨਾ! ਫਲੈਟ 'ਚ ਲਿਜਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਖ਼ੂਨ ਨਾਲ ਮਿਲੀ ਲਥਪਥ

ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਇਕ ਗਾਹਕ ਤੋਂ ਪੈਸੇ ਮਿਲੇ ਸਨ ਪਰ ਉਹ ਦੋ ਦਿਨਾਂੋ ਤੋਂ ਦੁਕਾਨ 'ਤੇ ਭੁੱਲ ਗਈ ਸੀ। ਜਦੋਂ ਉਹ ਅੱਜ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਤਿਜੋਰੀ ਵਿੱਚੋਂ ਨਕਦੀ ਗਾਇਬ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਸੋਨੂੰ ਨੇ ਚੋਰੀ ਕੀਤੀ ਹੈ।
ਦਰਅਸਲ ਸੋਨੂੰ ਉਨ੍ਹਾਂ ਦੀ ਗੱਡੀ ਲੈ ਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਹੁਣ ਗੱਡੀ ਨੂੰ ਪੁਲਸ ਨੇ ਅੰਬਾਲਾ ਤੋਂ ਬਰਾਮਦ ਕਰ ਲਿਆ ਹੈ। ਅਜਿਹੇ ਵਿਚ ਪੁਲਸ ਦਾ ਫੋਨ ਆਉਣ ਮਗਰੋਂ ਉਹ ਅੰਬਾਲਾ ਵੱਲ ਚਲੇ ਗਏ।

ਜਦੋਂ ਉਹ ਅੱਜ ਦੁਕਾਨ 'ਤੇ ਵਾਪਸ ਆਈ ਤਾਂ ਤਿਜੋਰੀ ਵਿੱਚੋਂ 8.5 ਲੱਖ ਰੁਪਏ ਗਾਇਬ ਸਨ। ਪੀੜਤਾ ਨੇ ਸੋਨੂੰ 'ਤੇ ਚੋਰੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਸੋਨੂੰ ਦੁਕਾਨ ਦੇ ਤਾਲੇ ਤੋੜਦਾ ਅਤੇ ਫਿਰ ਬੋਰੀ ਲੈ ਕੇ ਜਾਂਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਚੋਰ ਨੇ ਨਕਦੀ ਚੋਰੀ ਦੌਰਾਨ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਾਰਾਂ ਤੋੜ ਦਿੱਤੀਆਂ ਸਨ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ: ਖ਼ਪਤਕਾਰਾਂ ਨੂੰ ਵੱਡੀ ਰਾਹਤ: ਸਬਜ਼ੀਆਂ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਤਾਜ਼ਾ Rate
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
