ਸੁਖਪਾਲ ਖਹਿਰਾ ਦਾ ਵੱਡਾ ਬਿਆਨ, 'ਬਾਹਰੀ ਵਿਅਕਤੀ ਪੰਜਾਬ 'ਚ ਜ਼ਮੀਨ ਦਾ ਮਾਲਕ ਨਾ ਬਣੇ, ਪੇਸ਼ ਕਰਾਂਗਾ ਬਿੱਲ'
Friday, Feb 10, 2023 - 11:34 AM (IST)
ਭੁਲੱਥ (ਰਜਿੰਦਰ)-ਬਾਹਰਲਾ ਵਿਅਕਤੀ ਪੰਜਾਬ ਵਿਚ ਮਾਲਕ ਨਾ ਬਣ ਸਕੇ, ਇਸ ਲਈ ਅਗਲੇ ਵਿਧਾਨ ਸਭਾ ਸੈਸ਼ਨ ਵਿਚ ਉਹ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਰਾਜਸਥਾਨ ਦੀ ਤਰਜ ’ਤੇ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪੰਜਾਬ ਵਿਚ ਮਾਲਕ ਨਾ ਬਣਨ ਦਿੱਤਾ ਜਾਵੇ, ਜੋ ਇਥੇ ਨਾ ਤਾਂ ਜ਼ਮੀਨ ਖ਼ਰੀਦ ਸਕੇ ਅਤੇ ਨਾ ਹੀ ਇਥੇ ਵੋਟਰ ਬਣ ਸਕੇ।
ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਪੰਜਾਬ ਵਿਚ ਰਹਿ ਕੇ ਬਾਹਰਲਾ ਵਿਅਕਤੀ ਕਮਾਈ ਭਾਂਵੇ ਜਿੰਨੀ ਮਰਜ਼ੀ ਕਰ ਲਵੇ ਪਰ ਇਥੋਂ ਦਾ ਪੱਕਾ ਬਸ਼ਿੰਦਾ ਨਾ ਬਣੇ ਕਿਉਂਕਿ ਸਾਡੇ ਵੱਡੀ ਗਿਣਤੀ ਬੱਚੇ ਵਿਦੇਸ਼ਾਂ ਵਿਚ ਜਾ ਰਹੇ ਹਨ, ਕੁਝ ਦਹਾਕਿਆਂ ਤੋਂ ਇਥੋਂ ਦੀ ਤਿੰਨ ਕਰੋੜ ਆਬਾਦੀ ਵਿਚੋਂ 50 ਲੱਖ ਤੋਂ ਵੱਧ ਆਬਾਦੀ ਵਿਦੇਸ਼ਾਂ ਵਿਚ ਜਾ ਚੁੱਕੀ ਹੈ। ਜੇਕਰ ਇਸੇ ਤਰ੍ਹਾਂ ਇਥੋਂ ਜਹਾਜ਼ ਭਰ-ਭਰ ਕੇ ਜਾਂਦੇ ਰਹੇ ਤਾਂ ਉਨ੍ਹਾਂ ਦੀ ਜਗ੍ਹਾ ’ਤੇ ਗੈਰ ਪੰਜਾਬੀਆਂ ਦਾ ਸਾਡੀਆਂ ਜ਼ਮੀਨਾਂ ’ਤੇ ਕਬਜ਼ਾ ਹੋ ਗਿਆ ਤਾਂ ਅਗਲੇ 20-25 ਸਾਲਾਂ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਪਛਾਣ ਖ਼ਤਰੇ ਵਿਚ ਹੈ। ਇਸੇ ਲਈ ਇਹ ਪ੍ਰਾਈਵੇਟ ਮੈਂਬਰ ਬਿੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਜਾ ਚੁੱਕਾ ਹੈ ਪਰ ਹੁਣ ਇਸ ਬਿੱਲ ਦੌਰਾਨ ਇਹ ਪਤਾ ਲੱਗ ਜਾਵੇਗਾ ਕਿ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਹਿੱਤਾਂ ਪ੍ਰਤੀ ਕਿੰਨੇ ਕੁ ਸੁਹਰਿਦ ਹਨ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।