ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਬੀਬੀ ਸਣੇ 3 ਖ਼ਿਲਾਫ਼ ਮਾਮਲਾ ਦਰਜ

01/17/2021 1:58:06 PM

ਨਵਾਂਸ਼ਹਿਰ (ਤ੍ਰਿਪਾਠੀ)- ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਜਨਾਨੀ ਸਣੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੂਰਜ ਉਰਫ਼ ਗੋਲੂ ਪੁੱਤਰ ਮਾਲੀਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਗੁਲਸ਼ਨ ਬਾਜ਼ਾਰ ’ਚ ਪਕੌਡ਼ੇ -ਸਮੋਸਿਆਂ ਦੀ ਦੁਕਾਨ ਹੈ ਅਤੇ ਉਹ ਇਕ ਕਿਰਾਏ ਦੇ ਘਰ ’ਚ ਅਪਾਣੇ ਮਾਤਾ-ਪਿਤਾ, 1 ਭਰਾ ਅਤੇ ਭੈਣ ਨਾਲ ਰਹਿੰਦੇ ਹਨ। ਉਸ ਦਾ ਭਰਾ ਅਤੇ ਪਿਤਾ ਵੀ ਉਸ ਦੇ ਨਾਲ ਦੁਕਾਨ ’ਤੇ ਬੈਠਦੇ ਸਨ।

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਉਸ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਕਿਰਾਏ ’ਤੇ ਰਹਿਣ ਵਾਲੀ 1 ਔਰਤ ਪ੍ਰੀਤੀ ਪਤਨੀ ਰਾਜਵੀਰ ਉਰਫ ਰਵੀ ਦੇ ਨਾਲ ਉਸ ਦੇ ਵੱਡੇ ਭਰਾ ਪ੍ਰਦੀਪ ਦੇ ਦੋਸਤਾਨਾ ਸਬੰਧ ਸਨ ਅਤੇ ਕਰੀਬ 5-6 ਮਹੀਨੇ ਪਹਿਲਾ ਉਕਤ ਪ੍ਰੀਤੀ ਉਸ ਦੇ ਭਰਾ ਨੂੰ ਲੈ ਕੇ ਕਿਧਰੇ ਚੱਲੀ ਗਈ ਸੀ ਅਤੇ ਉਸੇ ਦਿਨ ਵਾਪਸ ਵੀ ਆ ਗਈ ਸੀ। ਉਸਨੇ ਦੱਸਿਆ ਕਿ ਪ੍ਰੀਤੀ ਉਸ ਦਾ ਪਤੀ ਰਾਜਵੀਰ ਅਤੇ ਉਸ ਦੇ 1 ਹੋਰ ਰਿਸ਼ਤੇਦਾਰ ਵਿਨੋਦ ਵੱਲੋਂ ਉਸ ਦੇ ਭਰਾ ਪ੍ਰਦੀਪ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਦੇ ਚੱਲਦੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਦਾ ਭਰਾ ਗੁਆਂਢ ’ਚ ਰਹਿਣ ਵਾਲੇ 1 ਨੌਜਵਾਨ ਦੇ ਕੋਲ ਘਰ ਗਿਆ ਸੀ, ਜੋ ਬਾਅਦ ’ਚ ਬਾਜ਼ਾਰ ਚਲਾ ਗਿਆ।

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਬੁਲਾਉਣ ਲਈ ਜਦੋਂ ਉਕਤ ਗੁਆਂਢੀ ਦੇ ਘਰ ਗਿਆ ਤਾਂ ਉਸ ਦੇ ਭਰਾ ਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਉਸ ਨੇ ਦੱਸਿਆ ਆਪਣੇ ਪਰਿਵਾਰ ਕ ਮੈਂਬਰਾਂ ਨੂੰ ਬੁਲਾ ਕੇ ਜਦੋਂ ਉਨ੍ਹਾਂ ਨੇ ਕੁੰਡੀ ਤੌੜ ਕੇ ਅੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਭਰਾ ਪੱਖੇ ਨਾਲ ਲਟਕ ਰਿਹਾ ਸੀ ਜਿਸ ਨੂੰ ਥੱਲੇ ਉਤਾਰ ਕੇ ਵੇਖਿਆ ਤਾਂ ਉਹ ਮਰ ਚੁੱਕਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਉਸ ਦੇ ਭਰਾ ਦਾ ਲਿਖਿਆ ਸੋਸਾਇਡ ਨੋਟ ਵੀ ਉੱਥੋ ਮਿਲਿਆ ਜਿਸ ’ਚ ਉਸ ਨੇ ਪ੍ਰੀਤੀ ਪਤਨੀ ਰਾਜਵੀਰ, ਰਾਜਵੀਰ ਅਤੇ ਉਸ ਦੇ ਜੀਜਾ ਵਿਨੋਦ ਵੱਲੋਂ ਤੰਗ ਪਰੇਸ਼ਾਨ ਕਰਨ ਸਬੰਧੀ ਲਿਖਿਆ ਹੋਇਆ ਸੀ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਪ੍ਰੀਤੀ, ਰਾਜਵੀਰ ਉਰਫ ਰਵੀ ਅਤੇ ਵਿਨੋਦ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News