ਕਰਫਿਊ ''ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡੀ. ਸੀ. ਨੇ ਕੀਤੀ ਸਹਾਇਤਾ

Sunday, Mar 29, 2020 - 12:39 AM (IST)

ਕਰਫਿਊ ''ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡੀ. ਸੀ. ਨੇ ਕੀਤੀ ਸਹਾਇਤਾ

ਹੁਸ਼ਿਆਰਪੁਰ,(ਘੁੰਮਣ)- ਵਿਦੇਸ਼ੀ ਮੂਲ ਦੀ ਲੜਕੀ, ਜੋ ਇਥੋਂ ਦੇ ਇਕ ਨਿੱਜੀ ਹੋਟਲ ਵਿਚ ਰਹਿ ਰਹੀ ਸੀ, ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਹੀ ਸਲਾਮਤ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਲੜਕੀ ਘੰਟਾਘਰ ਨੇੜੇ ਇਕ ਨਿੱਜੀ ਹੋਟਲ ਵਿਚ ਰਹਿ ਰਹੀ ਸੀ ਅਤੇ ਕਾਫੀ ਪ੍ਰੇਸ਼ਾਨ ਸੀ। ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਉਸ ਦੀ ਮਦਦ ਕੀਤੀ। ਲੜਕੀ ਨੂੰ ਜਿੱਥੇ ਕਰਫਿਊ ਪਾਸ ਜਾਰੀ ਕਰ ਕੇ ਜਾਣ ਲਈ ਗੱਡੀ ਦਾ ਪ੍ਰਬੰਧ ਕੀਤਾ ਗਿਆ, ਉੱਥੇ ਹੀ ਦਿੱਲੀ ਵਿਚ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ, ਤਾਂ ਜੋ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਓਲਿਆ ਨਾਂ ਦੀ ਇਹ ਲੜਕੀ 22 ਜਨਵਰੀ ਨੂੰ ਭਾਰਤ ਆਈ ਸੀ ਅਤੇ ਵੱਖ-ਵੱਖ ਥਾਵਾਂ 'ਤੇ ਘੁੰਮਣ ਉਪਰੰਤ 5 ਫਰਵਰੀ ਨੂੰ ਹੁਸ਼ਿਆਰਪੁਰ ਪਹੁੰਚੀ ਸੀ। ਉਹ ਪਾਲਮਪੁਰ ਅਤੇ ਧਰਮਸ਼ਾਲਾ ਘੁੰਮਣ ਤੋਂ ਬਾਅਦ 20 ਮਾਰਚ ਤੋਂ ਉਹ ਹੁਸ਼ਿਆਰਪੁਰ ਵਿਖੇ ਰੁਕੀ ਹੋਈ ਸੀ। ਲੜਕੀ ਮੁਤਾਬਕ ਉਹ ਮੈਡੀਟੇਸ਼ਨ ਆਦਿ ਲਈ ਹੁਸ਼ਿਆਰਪੁਰ ਆਉਂਦੀ ਰਹਿੰਦੀ ਹੈ। ਜਦੋਂ ਲੜਕੀ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਉਸ ਦੀ ਬਾਂਹ ਫੜੀ। ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਉਕਤ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।


author

Bharat Thapa

Content Editor

Related News