ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਖਿਲਾਫ ਦਿੱਤਾ ਧਰਨਾ

08/14/2019 10:07:56 AM

ਰੋਪੜ (ਸੱਜਣ ਸੈਣੀ)— ਸਰਕਾਰੀ ਕਾਲਜ ਰੋਪੜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਮੂਹ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਗਿਆ। ਪੀ. ਐੱਸ. ਯੂ. ਦੇ ਕਾਲਜ ਪ੍ਰਧਾਨ ਅਰਪਣ ਸਿੰਘ ਨੇ ਦੱਸਿਆ ਕਿ ਇਹ ਧਰਨਾ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਲਗਾਇਆ ਗਿਆ ਸੀ। ਜਿਸ 'ਚ ਵਿਦਿਆਰਥੀ ਦੀਆਂ ਮੰਗਾਂ ਇਹ ਸਨ ਕਿ ਕਾਲਜ 'ਚ ਪੀਣ ਵਾਲਾ ਪਾਣੀ ਮੌਜੂਦ ਨਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੰਗ ਹੈ ਕਿ ਬਾਥਰੂਮਾਂ ਦੀ ਸਫਾਈ ਰੈਗੂਲਰ ਹੋਣੀ ਚਾਹੀਦੀ ਹੈ।

PunjabKesari

ਲਾਇਬਰੇਰੀ ਸੁਚਾਰੂ ਰੂਪ 'ਚ ਨਹੀਂ ਚਲਾਈ ਜਾ ਰਹੀ ਅਤੇ ਲਾਇਬਰੇਰੀ 'ਚ ਰੱਖੀਆਂ ਕਿਤਾਬਾਂ ਵਾਲੀਆਂ ਅਲਮਾਰੀਆਂ ਨੂੰ ਜਿੰਦੇ ਲਗਾ ਕੇ ਰੱਖਿਆ ਹੋਇਆ ਹੈ। ਇਸ ਕਰਕੇ ਵਿਦਿਆਰਥੀਆਂ ਨੂੰ ਕਾਫੀ ਖੇਚਲ ਉਠਾਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਵਾਲੀਆਂ ਅਲਮਾਰੀਆਂ ਦੇ ਤਾਲੇ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀ ਸੋਖੇ ਤਰੀਕੇ ਨਾਲ ਕਿਤਾਬਾਂ ਦੇਖ ਸਕਣ ਅਤੇ ਸੋਖੇ ਤਰੀਕੇ ਨਾਲ ਉਪਲੱਬਧ ਕਰ ਸਕਣ। 
ਪੀ. ਐੱਸ. ਯੂ. ਦੇ ਜ਼ਿਲਾ ਸੈਕਟਰੀ ਰੋਹਿਤ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਕਾਲਜ ਦੇ ਵਿਕਾਸ ਲਈ ਜੋ ਪੀ. ਟੀ. ਏ. ਵੰਡ ਲਿਆ ਜਾਂਦਾ ਹੈ, ਉਹ 90 ਲੱਖ ਦੇ ਕਰੀਬ ਬਣਦਾ ਹੈ। ਇਸ ਲਈ ਉਸ ਰਾਸ਼ੀ ਨੂੰ ਵਿਦਿਆਰਥੀ ਦੀ ਚੰਗੀ ਸੁਵਿਧਾ ਲਈ ਵਰਤਿਆ ਜਾਣਾ ਚਾਹੀਦਾ ਹੈ। ਕਾਲਜ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਤਿੰਨ-ਚਾਰ ਦਿਨਾਂ ਦੇ ਅੰਦਰ-ਅੰਦਰ ਇਹ ਮਸਲਾ ਹੱਲ ਕੀਤਾ ਜਾਵੇਗਾ। ਪੀ. ਐੱਸ. ਯੂ. ਦੇ ਆਗੂਆਂ ਨੇ ਕਿਹਾ ਕਿ ਜੇਕਰ ਮਸਲਾ ਹੱਲ ਨਹੀਂ ਹੁੰਦਾ ਹੈ ਤਾਂ ਦੋਬਾਰਾ ਕਾਲਜ ਪ੍ਰਸ਼ਾਸਨ ਖਿਲਾਫ ਤਿੱਖਾ ਸੰਘਰਸ ਵਿੱਢਿਆ ਜਾਵੇਗਾ।


shivani attri

Content Editor

Related News