ਯੂਕ੍ਰੇਨ ਤੋਂ ਪਿੰਡ ਫੂਲਪੁਰ ਪਹੁੰਚੀ ਵਿਦਿਆਰਥਣ, ਦੱਸਿਆ ਕਿੰਝ ਕੱਟੇ ਮੁਸ਼ਕਿਲਾਂ ਭਰੇ ਦਿਨ
Tuesday, Mar 08, 2022 - 04:02 PM (IST)
ਲਾਂਬੜਾ (ਵਰਿੰਦਰ)-ਯੂਕ੍ਰੇਨ ’ਚ ਮੈਡੀਕਲ ਦੀ ਪੜ੍ਹਾਈ ਲਈ ਗਈ ਨਜ਼ਦੀਕੀ ਪਿੰਡ ਫੂਲਪੁਰ (ਜਲੰਧਰ) ਦੀ ਵਿਦਿਆਰਥਣ ਵਿਨੈਸ਼ੀਲ ਪੁੱਤਰੀ ਹੁਸਨ ਲਾਲ ਸਹੀ-ਸਲਾਮਤ ਵਾਪਸ ਆਪਣੇ ਘਰ ਪਰਤ ਆਈ ਹੈ। ਇਸ ਮੌਕੇ ਲੜਕੀ ਦੇ ਪਰਿਵਾਰ ਅਤੇ ਪਿੰਡ ਵਾਸੀਆਂ ’ਚ ਕਾਫ਼ੀ ਖੁਸ਼ੀ ਦਾ ਮਾਹੌਲ ਸੀ। ਵਿਨੈਸ਼ੀਲ ਨੂੰ ਮਿਲ ਕੇ ਮਾਪੇ ਕਾਫੀ ਭਾਵੁਕ ਸਨ। ਵਿਦਿਆਰਥਣ ਨੇ ਦੱਸਿਆ ਕਿ ਯੂਕ੍ਰੇਨ ’ਚ ਛਿੜੀ ਹੋਈ ਜੰਗ ਕਾਰਨ ਹਰ ਪਾਸੇ ਦਹਿਸ਼ਤ ਭਰਿਆ ਮਾਹੌਲ ਸੀ। ਜੰਗ ਕਾਰਨ ਯੂਕ੍ਰੇਨ ’ਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਐਗਜ਼ਿਟ ਪੋਲ ਰਿਪੋਰਟ : ਪੰਜਾਬ ’ਚ ਇਸ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ
ਉਨ੍ਹਾਂ ਨੂੰ ਲੱਗਭਗ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਪੈਦਲ ਕੜਾਕੇ ਦੀ ਠੰਡ ’ਚ ਕਰਨਾ ਪਿਆ। ਪੋਲੈਂਡ ਦੇ ਏਅਰਪੋਰਟ ’ਤੇ ਭਾਰਤੀ ਅੰਬੈਸੀ ਵੱਲੋਂ ਉਨ੍ਹਾਂ ਨੂੰ ਭਾਰਤ ਪਹੁੰਚਾਉਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਸਨ। ਪੋਲੈਂਡ ਤੋਂ ਅੰਮ੍ਰਿਤਸਰ ਤੱਕ ਉਨ੍ਹਾਂ ਨੂੰ ਬਿਨਾਂ ਕਿਸੇ ਖਰਚੇ ’ਤੇ ਪਹੁੰਚਾਇਆ ਗਿਆ। ਇਸ ਮੌਕੇ ਵਿਨੈਸ਼ੀਲ ਦੀ ਮਾਤਾ ਪ੍ਰਿੰਸੀਪਲ ਚੰਚਲ, ਸਰਪੰਚ ਹਰਜਿੰਦਰ ਕੌਰ, ਬਲਵਿੰਦਰ ਸਿੰਘ ਲੰਬੜਦਾਰ ਤੇ ਪਿੰਡ ਵਾਸੀ ਹਾਜ਼ਰ ਸਨ।