ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਲੋਕਾਂ ''ਚ ਖ਼ੌਫ਼, ਨਿਗਮ ਨਹੀਂ ਕਰ ਰਿਹਾ ਕੋਈ ਕਾਰਵਾਈ

12/11/2020 1:31:52 PM

ਜਲੰਧਰ (ਖੁਸ਼ਬੂ)— ਸ਼ਹਿਰ 'ਚ ਅਜਿਹੇ ਕਈ ਮੁਹੱਲੇ ਹਨ, ਜਿੱਥੇ ਲੋਕ ਆਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹਨ। ਮੁਹੱਲਾ ਗੋਬਿੰਦਗੜ੍ਹ ਦੇ ਲੋਕਾਂ ਵਿਚ ਕੁੱਤਿਆਂ ਦੀ ਇੰਨੀ ਦਹਿਸ਼ਤ ਹੈ ਕਿ ਉਹ ਘਰੋਂ ਨਿਕਲਣ ਸਮੇਂ ਆਪਣੇ ਨਾਲ ਕੋਈ ਡੰਡਾ ਜਾਂ ਕੋਈ ਹੋਰ ਚੀਜ਼ ਲੈ ਕੇ ਨਿਕਲਦੇ ਹਨ। ਇਲਾਕਾ ਵਾਸੀ ਆਸ਼ਾ, ਰਾਧਿਕਾ, ਮਧੂ, ਸ਼ੈਲੀ, ਪ੍ਰੀਤੀ, ਅੰਜੂ, ਗੌਤਮ ਸ਼ਰਮਾ ਅਤੇ ਸਚਿਨ ਨੇ ਸਾਂਝੇ ਰੂਪ 'ਚ ਦੱਸਿਆ ਕਿ ਆਵਾਰਾ ਕੁੱਤੇ ਹੁਣ ਤੱਕ ਕਈ ਲੋਕਾਂ ਨੂੰ ਵੱਢ ਚੁੱਕੇ ਹਨ ਪਰ ਨਿਗਮ ਨੂੰ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਇਲਾਕੇ 'ਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ, ਜਿਸ ਨਾਲ ਬੱਚਿਆਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

ਵਾਰਡ ਕੌਂਸਲਰ ਬਲਜੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਉਹ ਇਸ ਬਾਰੇ ਨਗਰ ਨਿਗਮ ਨੂੰ ਸ਼ਿਕਾਇਤ ਕਰ ਚੁੱਕੇ ਹਨ। ਇਕ ਵਾਰ ਨਿਗਮ ਦੀ ਟੀਮ ਕੁੱਤਿਆਂ ਨੂੰ ਚੁੱਕ ਕੇ ਲੈ ਗਈ ਗਈ ਸੀ ਪਰ ਥੋੜ੍ਹੇ ਹੀ ਦਿਨਾਂ ਬਾਅਦ ਇਹ ਕੁੱਤੇ ਫਿਰ ਮੁਹੱਲੇ ਵਿਚ ਪਹੁੰਚ ਗਏ। ਕਈ ਵਾਰ ਇਸ ਬਾਰੇ ਮੇਅਰ ਅਤੇ ਕਮਿਸ਼ਨਰ ਨੂੰ ਇਸ ਸਮੱਸਿਆ ਤੋਂ ਜਾਣੂੰ ਕਰਵਾਇਆ ਪਰ ਅਜੇ ਤੱਕ ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਹਾਲ ਹੀ 'ਚ ਆਵਾਰਾ ਕੁੱਤਿਆਂ ਦਾ ਸ਼ਿਕਾਰ ਬਣੀ 12 ਸਾਲਾ ਸਿਮਰਨ ਨੇ ਦੱਸਿਆ ਕਿ 2 ਦਿਨ ਪਹਿਲਾਂ ਉਹ ਸਾਮਾਨ ਲੈਣ ਲਈ ਗਈ ਤਾਂ ਪਿੱਛਿਓਂ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਤਿਆਂ ਨੇ ਉਸ ਦੀ ਲੱਤ ਦਾ ਮਾਸ ਨੋਚ ਲਿਆ ਅਤੇ ਬਾਅਦ ਵਿਚ ਉਸ ਨੂੰ ਇੰਜੈਕਸ਼ਨ ਲੁਆਉਣੇ ਪਏ।

ਇਹ ਵੀ ਪੜ੍ਹੋ:  ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ

ਦਹਿਸ਼ਤ ਕਾਰਨ ਬੱਚੇ ਘਰਾਂ 'ਚੋਂ ਨਿਕਲ ਰਹੇ
ਕੁੱਤਿਆਂ ਦੇ ਹਮਲੇ ਦੇ ਵਧਦੇ ਮਾਮਲਿਆਂ ਕਾਰਨ ਬੱਚਿਆਂ ਦੇ ਮਨ ਵਿਚ ਦਹਿਸ਼ਤ ਬੈਠ ਗਈ ਹੈ ਅਤੇ ਉਹ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਉਹ ਟਿਊਸ਼ਨ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਾਂਦੇ ਹਨ। ਮਾਪੇ ਵੀ ਇਸ ਮਾਮਲੇ ਵਿਚ ਕਾਫ਼ੀ ਚਿੰਤਤ ਹਨ ਅਤੇ ਇਲਾਕੇ ਦੇ ਕੌਂਸਲਰ ਨੂੰ ਸਮੱਸਿਆ ਦਾ ਹੱਲ ਕਰਨ ਦੀ ਵਾਰ -ਵਾਰ ਮੰਗ ਕਰ ਰਹੇ ਹਨ।

ਨਿਗਮ ਸਮੱਸਿਆ ਦਾ ਸਥਾਈ ਹੱਲ ਕੱਢੇ : ਕੁਸੁਮ
ਕੁਸੁਮ ਨੇ ਦੱਸਿਆ ਕਿ ਉਹ ਕਾਫ਼ੀ ਸਾਲਾਂ ਤੋਂ ਇਸ ਮੁਹੱਲੇ ਵਿਚ ਕੰਮ ਕਰਨ ਆਉਂਦੀ ਹੈ। 2 ਵਾਰ ਕੁੱਤੇ ਉਸਨੂੰ ਵੱਢ ਚੁੱਕੇ ਹਨ, ਇਸ ਲਈ ਉਹ ਹਮੇਸ਼ਾ ਆਪਣੇ ਨਾਲ ਡੰਡਾ ਰੱਖਦੀ ਹੈ ਤਾਂ ਕਿ ਉਸ ਨੂੰ ਦੁਬਾਰਾ ਕੁੱਤੇ ਵੱਢ ਨਾ ਸਕਣ। ਉਸ ਨੇ ਕਿਹਾ ਕਿ ਨਗਰ ਨਿਗਮ ਨੂੰ ਕੁੱਤਿਆਂ ਦੀ ਸਮੱਸਿਆ ਦਾ ਜਲਦ ਸਥਾਈ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਉਹ ਬਿਨਾਂ ਡਰ ਦੇ ਘੁੰਮ-ਫਿਰ ਸਕਣ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼

ਕਰੋੜਾਂ ਖਰਚੇ ਪਰ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ : ਵਿਨੋਦ ਸ਼ਰਮਾ
ਪੀੜਤ ਵਿਨੋਦ ਸ਼ਰਮਾ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਜਦੋਂ ਉਹ ਆਪਣੇ ਕੰਮ 'ਤੇ ਜਾਣ ਲਈ ਘਰ 'ਚੋਂ ਨਿਕਲੇ ਤਾਂ ਪਿੱਛਿਓਂ ਕੁੱਤੇ ਨੇ ਉਨ੍ਹਾਂ ਦੀ ਲੱਤ ਫੜ ਲਈ, ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪਈ, ਇਸ ਲਈ ਉਹ ਰੋਜ਼ਾਨਾ ਖੁਦ ਆਪਣੀ ਪੋਤੀ ਨੂੰ ਟਿਊਸ਼ਨ ਨੂੰ ਛੱਡਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੇਅਰ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਦੇ ਦਾਅਵੇ ਕਰ ਰਹੇ ਹਨ ਅਤੇ ਉਨ੍ਹਾਂ ਦੀ ਨਸਬੰਦੀ 'ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ ਪਰ ਇਸਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਰਿਹਾ।

ਇਹ ਵੀ ਪੜ੍ਹੋ: ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚੋਂ ਮਿਲੀ ਫ਼ੌਜੀ ਦੀ ਵਰਦੀ ਪਾਈ ਮਾਸੂਮ ਬੱਚੀ ਦੀ ਲਾਸ਼, ਫੈਲੀ ਸਨਸਨੀ

ਨਾਕੇ ਲਾ ਕੇ ਬੈਠੇ ਰਹਿੰਦੇ ਹਨ ਕੁੱਤੇ : ਪਵਨ ਕੁਮਾਰ
ਸਥਾਨਕ ਨਿਵਾਸੀ ਪਵਨ ਕੁਮਾਰ ਨੇ ਕਿਹਾ ਕਿ ਰਾਤ ਸਮੇਂ ਜਦੋਂ ਉਹ ਸੈਰ 'ਤੇ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਨਾਲ ਡੰਡਾ ਲਿਜਾਣਾ ਪੈਂਦਾ ਹੈ। ਕੁੱਤੇ ਪੂਰੇ ਏਰੀਏ ਵਿਚ ਨਾਕੇ ਲਾ ਕੇ ਬੈਠੇ ਰਹਿੰਦੇ ਹਨ ਅਤੇ ਹਰ ਸਮੇਂ ਵੱਢਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੇ ਦਫਤਰ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪੈਂਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਵਿਆਹ ਸਮਾਗਮ 'ਚ ਸ਼ਰੇਆਮ ਦਾਗੇ ਫਾਇਰ, ਵਾਇਰਲ ਹੋਈ ਵੀਡੀਓ ਨੇ ਸਾਹਮਣੇ ਲਿਆਂਦਾ ਸੱਚ

ਨਿਗਮ ਕੁੱਤਿਆਂ ਨੂੰ ਫੜਨ ਦੇ ਦਾਅਵੇ ਕਰਦਾ ਹੈ, ਹਕੀਕਤ ਤੋਂ ਕੋਹਾਂ ਦੂਰ : ਮਧੂ
ਮਧੂ ਨੇ ਦੱਸਿਆ ਕਿ ਉਹ ਗਲੀ ਵਿਚ ਸੈਰ ਕਰ ਰਹੀ ਸੀ ਤਾਂ ਅਚਾਨਕ ਕੁੱਤਿਆਂ ਨੇ ਪਿੱਛਿਓਂ ਹਮਲਾ ਕਰ ਦਿੱਤਾ, ਜਿਸ ਨਾਲ ਉਹ ਸੰਤੁਲਨ ਵਿਗੜ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਗਈ, ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾਅਵੇ ਤਾਂ ਕੁੱਤਿਆਂ ਨੂੰ ਫੜਨ ਦੇ ਕਰਦਾ ਹੈ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੱਧੂ ਨੇ ਮੁੜ ਕੀਤਾ ਟਵੀਟ, ਕਿਹਾ-'ਕ੍ਰਾਂਤੀ ਕਦੇ ਪਿੱਛੇ ਵੱਲ ਨਹੀਂ ਜਾਂਦੀ'


shivani attri

Content Editor

Related News