120 ਫੁੱਟੀ ਰੋਡ ਦੇ ਸਟਾਰਮ ਵਾਟਰ ਪ੍ਰਾਜੈਕਟ ਨੂੰ ਮਿਲੀ ਹਰੀ ਝੰਡੀ

10/16/2020 3:20:51 PM

ਜਲੰਧਰ (ਸੋਮਨਾਥ)— ਸਮਾਰਟ ਸਿਟੀ ਆਫਿਸ 'ਚ ਬੀਤੇ ਦਿਨ ਹੋਈ ਮੀਟਿੰਗ 'ਚ ਵਿਧਾਇਕ ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਕਮਿਸ਼ਨਰ ਕਰਣੇਸ਼ ਸ਼ਰਮਾ ਵੱਲੋਂ 120 ਫੁੱਟੀ ਰੋਡ ਸਟਾਰਮ ਵਾਟਰ ਪ੍ਰਾਜੈਕਟ ਦੇ ਹਰੇਕ ਪਹਿਲੂ 'ਤੇ ਵਿਚਾਰ ਕਰਨ ਤੋਂ ਬਾਅਦ ਫਾਈਨਲ ਕਰ ਦਿੱਤਾ ਗਿਆ। ਪ੍ਰਾਜੈਕਟ ਨੂੰ ਫਾਈਨਲ ਕਰਨ ਮੌਕੇ ਆਰ. ਜੇ. ਇੰਡਸਟਰੀ ਜਿਸ ਨੂੰ ਇਹ ਠੇਕਾ ਦਿੱਤਾ ਗਿਆ ਹੈ, ਦੇ ਠੇਕੇਦਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਧਰਨੇ ਦੌਰਾਨ ਰੂਪਨਗਰ 'ਚ ਵੇਖਣ ਨੂੰ ਮਿਲੀ ਅਨੋਖੀ ਤਸਵੀਰ, ਕਿਸਾਨ ਨੇ ਇੰਝ ਮਨਾਇਆ ਜਨਮ ਦਿਨ

ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ 25 ਜਾਂ 26 ਅਕਤੂਬਰ ਨੂੰ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਕੰਮ ਨੂੰ ਪੂਰਾ ਹੋਣ 'ਚ ਲਗਭਗ 7 ਮਹੀਨਿਆਂ ਦਾ ਸਮਾਂ ਲੱਗੇਗਾ। ਭਾਵ ਮਈ ਦੇ ਆਖੀਰ ਤੱਕ ਪ੍ਰਾਜੈਕਟ ਪੂਰਾ ਹੋ ਜਾਵੇਗਾ ਅਤੇ ਆਗਾਮੀ ਮਾਨਸੂਨ ਤੋਂ ਪਹਿਲਾਂ 1 ਜੂਨ ਤੱਕ ਕੰਪਨੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਫਾਈਨਲ ਟਰਾਇਲ ਦੇਵੇਗੀ। ਆਸ ਹੈ ਕਿ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਬਸਤੀਆਂ ਏਰੀਏ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਪ੍ਰਾਜੈਕਟ 'ਤੇ ਕੁੱਲ 20.50 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!

ਸਬਜ਼ੀ ਮੰਡੀ ਵਾਲੀ ਜਗ੍ਹਾ ਬਣੇਗਾ ਪੰਪਿੰਗ ਸਟੇਸ਼ਨ
ਬਸਤੀਆਂ ਖੇਤਰ ਦੇ ਬਰਸਾਤੀ ਪਾਣੀ ਨੂੰ ਪਹਿਲਾਂ ਸਟੋਰ ਕੀਤਾ ਜਾਵੇਗਾ। ਪਾਣੀ ਨੂੰ ਸਟੋਰ ਕਰਨ ਲਈ 120 ਫੁੱਟੀ ਰੋਡ 'ਤੇ ਪੈਂਦੀ ਸਬਜ਼ੀ ਮੰਡੀ ਵਾਲੀ ਜਗ੍ਹਾ ਇਕ ਪੰਪਿੰਗ ਸਟੇਸ਼ਨ ਬਣਾਇਆ ਜਾਵੇਗਾ, ਜਿਥੇ 10 ਲੱਖ ਲੀਟਰ ਦੀ ਸਮਰੱਥਾ ਵਾਲਾ ਇਹ ਟੈਂਕ ਬਣੇਗਾ। ਪੰਪਿੰਗ ਸਟੇਸ਼ਨ 'ਤੇ ਪਾਣੀ ਨੂੰ ਪੰਪ ਕਰਨ ਲਈ 110-110 ਕਿਲੋਵਾਟ ਦੇ 4 ਪੰਪ ਲਾਏ ਜਾਣਗੇ, ਜਿਨ੍ਹਾਂ 'ਚੋਂ 3 ਪੰਪ ਆਪ੍ਰੇਸ਼ਨਲ ਹੋਣਗੇ ਅਤੇ ਇਕ ਨੂੰ ਸਟੈਂਡਬਾਏ ਰੱਖਿਆ ਜਾਵੇਗਾ ਤਾਂ ਕਿ ਕਦੇ ਪੰਪਿੰਗ ਦੌਰਾਨ ਸਮੱਸਿਆ ਆਵੇ ਤਾਂ ਚੌਥੇ ਪੰਪ ਨੂੰ ਚਲਾ ਲਿਆ ਜਾਵੇ। ਇਸਦੇ ਨਾਲ ਹੀ ਜੈਨਰੇਟਰ ਦਾ ਵੀ ਪ੍ਰਬੰਧ ਹੋਵੇਗਾ ਤਾਂ ਕਿ ਬਿਜਲੀ ਦੀ ਸਪਲਾਈ ਦੀ ਸਮੱਸਿਆ ਪੈਦਾ ਨਾ ਹੋਵੇ। ਪ੍ਰਾਜੈਕਟ ਤਹਿਤ ਵਰਤੀਆਂ ਜਾਣ ਵਾਲੀਆਂ ਪਾਈਪਾਂ ਦਾ ਸਾਈਜ਼ 500 ਐੱਮ. ਐੱਮ. ਤੋਂ 1800 ਐੱਮ. ਐੱਮ. ਤੱਕ ਰੱਖਿਆ ਗਿਆ ਤਾਂ ਕਿ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਕੋਈ ਸਮੱਸਿਆ ਨਾ ਆਵੇ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ


shivani attri

Content Editor

Related News