ਚੋਰੀ ਦੇ ਮੋਟਰਸਾਈਕਲ, ਦੇਸੀ ਕੱਟਾ ਤੇ 3 ਰੌਂਦ ਜ਼ਿੰਦਾ 12 ਬੋਰ ਸਣੇ 1 ਕਾਬੂ

Thursday, Aug 29, 2024 - 11:52 AM (IST)

ਬਿਲਗਾ/ਗੋਰਾਇਆ (ਮੁਨੀਸ਼)- ਐੱਸ. ਐੱਚ. ਓ. ਬਿਲਗਾ ਇੰਸ. ਹਰਦੇਵਪ੍ਰੀਤ ਸਿੰਘ ਨੇ ਦੱਸਿਆ ਏ. ਐੱਸ. ਆਈ. ਦਲਬਾਰਾ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਸੰਗੋਵਾਲ ਨੇੜੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਉਸ ਕੋਲੋਂ 1 ਦੇਸੀ ਕੱਟਾ 12 ਬੋਰ, 3 ਰੌਂਦ ਜ਼ਿੰਦਾ 12 ਬੋਰ ਬਰਾਮਦ ਹੋਏ, ਜਿਸ ਨੇ ਆਪਣਾ ਨਾਂ ਸੰਨੀ ਦਿਓਲ ਪੁੱਤਰ ਸੁਖਦੇਵ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਦੱਸਿਆ।

ਉਸ ਤੋਂ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਬਾਰੇ ਸਖ਼ਤੀ ਨਾਲ ਪੁਛਗਿੱਛ ਕੀਤੀ ਅਤੇ ਉਹ ਮੋਟਰਸਾਈਕਲ ਬਾਰੇ ਕੋਈ ਕਾਗ਼ਜ਼ਾਤ ਪੇਸ਼ ਨਹੀ ਕਰ ਸਕਿਆ, ਜਿਸ ਨੇ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਜਗਰਾਓਂ ਸਾਈਡ ਤੋਂ ਚੋਰੀ ਕੀਤਾ ਸੀ। ਇਸ ’ਤੇ ਉਪਰੋਕਤ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਿਸ ਖ਼ਿਲਾਫ਼ ਥਾਣਾ ਬਿਲਗਾ ’ਚ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦਾ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ- ਡਿੰਪੀ ਢਿੱਲੋਂ ਦੇ 'ਆਪ' 'ਚ ਸ਼ਾਮਲ ਹੋਣ 'ਤੇ CM ਮਾਨ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News