ਕਰੋੜਾਂ ਦੀ ਟਰਨਓਵਰ ਵਾਲੇ BMS ਫੈਸ਼ਨ ਸ਼ੋਅਰੂਮ ’ਤੇ ਸਟੇਟ GST ਵਿਭਾਗ ਦੀ ਛਾਪੇਮਾਰੀ
Wednesday, Mar 06, 2024 - 03:01 PM (IST)
ਜਲੰਧਰ (ਪੁਨੀਤ)–ਬੀ. ਐੱਮ. ਐੱਸ. ਫੈਸ਼ਨ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ ਦਿਨੀਂ ਗੋਲ਼ੀ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ ਅਜੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਇਸੇ ਵਿਚਕਾਰ ਸਟੇਟ ਜੀ. ਐੱਸ. ਟੀ. ਵਿਭਾਗ ਨੇ ਬੀ. ਐੱਮ. ਐੱਸ. ਫੈਸ਼ਨ ’ਤੇ ਛਾਪੇਮਾਰੀ ਕਰਦਿਆਂ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਕਿਸ਼ਨਪੁਰਾ ਚੌਂਕ ਤੋਂ ਲੰਮਾ ਪਿੰਡ ਨੂੰ ਜਾਂਦੀ ਰੋਡ ’ਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਬੀ. ਐੱਮ. ਐੱਸ. ਕਿਡਜ਼ ਫੈਸ਼ਨ ਸ਼ੋਅਰੂਮ ਵਿਚ ਹੋਈ ਛਾਪੇਮਾਰੀ ਦੌਰਾਨ ਸਟੇਟ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ 4 ਘੰਟੇ ਤਕ ਜਾਂਚ ਕਰਦੇ ਹੋਏ ਪ੍ਰਚੇਜ਼ ਰਜਿਸਟਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਡਿਜੀਟਲ ਡਾਟਾ ਪੈਨ ਡਰਾਈਵ ਵਿਚ ਡਾਊਨਲੋਡ ਕੀਤਾ ਗਿਆ ਹੈ।
ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ਼ ਸਟੇਟ ਟੈਕਸ) ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ-2 ਦੀ ਅਸਿਟਟੈਂਟ ਕਮਿਸ਼ਨਰ ਅਨੁਰਾਗ ਭਾਰਤੀ ਵੱਲੋਂ ਜਾਂਚ ਲਈ ਰੂਪ-ਰੇਖਾ ਤਿਆਰ ਕੀਤੀ ਗਈ। ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਮੇਘਾ ਕਪੂਰ ਦੀ ਅਗਵਾਈ ਵਿਚ ਟੀਮ ਨੂੰ ਕਰੋੜਾਂ ਦੀ ਟਰਨਓਵਰ ਵਾਲੇ ਬੀ. ਐੱਮ. ਐੱਸ. ਫੈਸ਼ਨ ਕਿਡਜ਼ ਸ਼ੋਅਰੂਮ ਵਿਚ ਛਾਪੇਮਾਰੀ ਲਈ ਭੇਜਿਆ ਗਿਆ। ਬੀਤੇ ਦਿਨ ਦੁਪਹਿਰ 2.30 ਵਜੇ ਦੇ ਲਗਭਗ ਸ਼ੋਅਰੂਮ ਵਿਚ ਪਹੁੰਚੀ ਟੀਮ ਵਿਚ ਐੱਸ. ਟੀ. ਓ. ਜਸਵਿੰਦਰ ਸਿੰਘ ਚੌਧਰੀ, ਓਂਕਾਰ ਸਿੰਘ, ਬਲਦੀਪ ਕਰਨ ਸਮੇਤ ਇੰਸਪੈਕਟਰ ਸ਼ਿੰਦਾ ਮਸੀਹ, ਭੁਪਿੰਦਰ ਕੌਰ, ਵੀਰਪਾਲ ਸਮੇਤ ਸਹਿਯੋਗੀ ਸਟਾਫ਼ ਹਾਜ਼ਰ ਰਿਹਾ। ਦੂਜੇ ਪਾਸੇ ਅਹਿਤਿਆਤ ਦੇ ਤੌਰ ’ਤੇ ਵਿਭਾਗੀ ਪੁਲਸ ਫੋਰਸ ਵੀ ਨਾਲ ਮੌਜੂਦ ਰਹੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਸ਼ੋਅਰੂਮ ਵਿਚ ਸਟਾਫ਼ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਵਿਭਾਗੀ ਟੀਮ ਨੂੰ ਜਾਂਚ ਕਰਨ ਵਿਚ ਕਈ ਘੰਟੇ ਦਾ ਸਮਾਂ ਲੱਗਾ। ਸ਼ਾਮ 6.30 ਵਜੇ ਤਕ ਚੱਲੀ ਜਾਂਚ ਦੌਰਾਨ ਵਿਭਾਗ ਨੇ ਅਹਿਮ ਦਸਤਾਵੇਜ਼ਾਂ ਸਮੇਤ ਲੂਜ਼ ਪੇਪਰ ਆਪਣੇ ਕਬਜ਼ੇ ਵਿਚ ਲੈ ਲਏ ਹਨ। ਦੂਜੇ ਪਾਸੇ ਸਟਾਕ ਨੋਟ ਕੀਤਾ ਗਿਆ ਹੈ, ਜਿਸ ਦਾ ਪ੍ਰਚੇਜ਼ ਨਾਲ ਮਿਲਾਨ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੀ. ਐੱਸ. ਟੀ. ਵੱਲੋਂ ਬੀ. ਐੱਮ. ਐੱਸ. ਫੈਸ਼ਨ ’ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਹਾਦਸੇ ਨੇ ਉਜਾੜੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8