ਅੱਤਵਾਦ ਵਾਂਗ ਪੰਜਾਬ ''ਚ ਨਸ਼ੇ ਦੇ ਖਾਤਮੇ ਲਈ ਪੁਲਸ ਨੂੰ ਲੋਕਾਂ ਦਾ ਸਹਿਯੋਗ ਜ਼ਰੂਰੀ: ਐੱਸ.ਐੱਸ.ਪੀ. ਮਾਹਲ

03/12/2020 10:12:43 AM

ਗੋਰਾਇਆ (ਮੁਨੀਸ਼)— ਸਥਾਨਕ ਇਕ ਪੈਲੇਸ 'ਚ ਸਬ ਡਿਵੀਜ਼ਨ ਫਿਲੌਰ ਪੁਲਸ ਵੱਲੋਂ ਨਸ਼ੇ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਦੇ ਨਾਲ ਡੀ. ਐੱਸ. ਪੀ. ਦਵਿੰਦਰ ਅੱਤਰੀ, ਜੋਗਿੰਦਰ ਸਿੰਘ ਬਾਸੀ, ਨਾਇਬ ਤਹਿਸੀਲਦਾਰ ਸਾਹਿਬ ਦਿਆਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਰਵਿੰਦਰ ਪਾਲ ਸਿੰਘ ਰਿੰਕੂ, ਰਾਜੀਵ ਪੁੰਜ, ਡੀ. ਐੱਸ. ਪੀ. ਦਵਿੰਦਰ ਅੱਤਰੀ, ਐੱਸ. ਐੱਚ. ਓ. ਕੇਵਲ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। 

PunjabKesari

ਇਸ ਮੌਕੇ ਆਪਣੇ ਸੰਬੋਧਨ 'ਚ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਹੁਣ ਖੁਦ ਹੀ ਆਪਣੇ ਪੰਜਾਬ ਨੂੰ ਬਦਨਾਮ ਕਰਨ 'ਚ ਲੱਗੇ ਹਨ ਜਦ ਕਿ ਪੰਜਾਬ ਵਿਚ ਨਸ਼ੇ 'ਤੇ ਰੋਕ ਲਗਾਈ ਜਾ ਰਹੀ ਹੈ। ਪੰਜਾਬ ਦੇ ਮੁਕਾਬਲੇ ਦੂਜੇ ਰਾਜਾਂ 'ਚ ਜ਼ਿਆਦਾ ਨਸ਼ਾ ਹੈ ਲੇਕਿਨ ਹੁਣ ਖੁਦ ਹੀ ਇਸ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਨਸ਼ੇ ਦੀ ਖੇਪ ਜਲੰਧਰ ਦਿਹਾਤ ਪੁਲਸ ਨੇ ਫੜੀ ਹੈ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਅੱਤਵਾਦ ਨੂੰ ਖਤਮ ਕਰਨ ਵਿਚ ਪੰਜਾਬ ਵਿਚ ਲੋਕਾਂ ਨੇ ਪੁਲਸ ਦਾ ਸਹਿਯੋਗ ਕਰ ਕੇ ਖਾਤਮਾ ਕੀਤਾ ਸੀ। ਉਸੇ ਤਰ੍ਹਾਂ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜਦ ਤਕ ਲੋਕ ਪੁਲਸ ਦਾ ਸਹਿਯੋਗ ਨਹੀਂ ਦੇਣਗੇ ਤਦ ਤੱਕ ਪੰਜਾਬ ਵਿਚ ਨਸ਼ਾ ਖਤਮ ਕਰਨਾ ਅਸੰਭਵ ਹੈ। 

ਅੰਤ 'ਚ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਮੌਜੂਦ ਲੋਕਾਂ ਨੂੰ ਨਸ਼ੇ ਦੀ ਰੋਕਥਾਮ ਦੀ ਕਸਮ ਦਿਵਾਈ। ਇਸ ਮੌਕੇ ਕਮਲਦੀਪ ਸਿੰਘ ਬਿੱਟੂ, ਰਾਕੇਸ਼ ਦੁੱਗਲ, ਅਮਰਜੀਤ ਮਹਿਮੀ, ਰਾਮ ਸਰੂਪ ਸਰੋਏ ਦੇ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬਲਜਿੰਦਰ ਕਾਲਾ, ਰਵਿੰਦਰ ਪਾਲ ਸਿੰਘ, ਦਾਰਾ ਸਿੰਘ ਰਾਏ, ਹਰਜੀਵਨ ਜੈਨ, ਰੋਸ਼ਨ ਲਾਲ ਬਿੱਟੂ, ਅੰਸ਼ੂਮਨ ਸੇਖੜੀ, ਅਸ਼ਵਨੀ ਕੁਮਾਰ ਦੇ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਚੇਅਰਪਰਸਨ ਮੌਜੂਦ ਸਨ।


shivani attri

Content Editor

Related News