ਸ੍ਰੀ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ’ਚ ਡੁੱਬਿਆ 14 ਸਾਲਾ ਬੱਚਾ

Sunday, Aug 08, 2021 - 04:50 PM (IST)

ਸ੍ਰੀ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ’ਚ ਡੁੱਬਿਆ 14 ਸਾਲਾ ਬੱਚਾ

ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਰੋਪੜ-ਨੀਲੋਂ ਮਾਰਗ ’ਤੇ ਸਥਿਤ ਕੈਨਾਲ ਰੈਸਟ ਹਾਊਸ ਨੇੜੇ ਪਿੰਡ ਰਾਏਪੁਰ ਦੀ ਕਿਸ਼ਤੀ ਕੋਲ ਬੀਤੀ ਦੇਰ ਸ਼ਾਮ 14 ਸਾਲ ਦਾ ਬੱਚਾ ਸਰਹਿੰਦ ਨਹਿਰ ਵਿਚ ਡੁੱਬ ਗਿਆ। ਬੱਚਾ ਆਪਣੇ ਭਰਾ ਅਤੇ ਹੋਰ ਬੱਚਿਆਂ ਸਮੇਤ ਕਿਸ਼ਤੀ ਕੋਲ ਸਰਹਿੰਦ ਨਹਿਰ ਵਿਚ ਨਹਾ ਰਿਹਾ ਸੀ ਕਿ ਤੇਜ਼ ਪਾਣੀ ਉਸ ਨੂੰ ਨਾਲ ਹੀ ਵਹਾਅ ਕੇ ਲੈ ਗਿਆ। ਉਸ ਦੀ ਪਛਾਣ ਗੁਰਜੋਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸ੍ਰੀ ਚਮਕੌਰ ਸਾਹਿਬ ਵਜੋਂ ਹੋਈ। ਪੁਲਸ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਨਹਿਰ ਵਿਚ ਭਾਲ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News