ਪੰਜਾਬ 'ਚ ਤਾਰ-ਤਾਰ ਹੋਏ ਖ਼ੂਨ ਦੇ ਰਿਸ਼ਤੇ, ਪੁੱਤ ਨੇ ਸੁਪਾਰੀ ਦੇ ਕੇ ਦੋਸਤਾਂ ਤੋਂ ਮਰਵਾ'ਤਾ ਆਪਣਾ ਪਿਓ

Wednesday, Dec 04, 2024 - 02:08 AM (IST)

ਪੰਜਾਬ 'ਚ ਤਾਰ-ਤਾਰ ਹੋਏ ਖ਼ੂਨ ਦੇ ਰਿਸ਼ਤੇ, ਪੁੱਤ ਨੇ ਸੁਪਾਰੀ ਦੇ ਕੇ ਦੋਸਤਾਂ ਤੋਂ ਮਰਵਾ'ਤਾ ਆਪਣਾ ਪਿਓ

ਕਪੂਰਥਾਲਾ (ਓਬਰਾਏ)- ਖੂਨ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਹੋਇਆ ਇਕ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਸ ਨੇ ਬੇਨਕਾਬ ਕੀਤਾ ਹੈ। ਇਸ ਮਾਮਲੇ 'ਚ ਇੱਕ ਪੁੱਤ ਨੇ ਬੇਦਖਲੀ ਅਤੇ ਘਰੋਂ ਕੱਢੇ ਜਾਣ ਦੇ ਡਰ ਕਾਰਨ ਅਤੇ ਪਿਤਾ ਦੀ ਜਾਇਦਾਦ ਨੂੰ ਹੜੱਪਣ ਦੇ ਮਕਸਦ ਨਾਲ ਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੇ ਹੀ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਇਆ ਸੀ।

ਇਹ ਵੀ ਪੜ੍ਹੋ-  ਸਜ਼ਾ ਦੌਰਾਨ ਸੁਖਬੀਰ ਬਾਦਲ ਨਾਲ ਪੁਲਸ ਫੋਰਸ ਤਾਇਨਾਤ ਰਹਿਣ 'ਤੇ ਖੜ੍ਹੇ ਹੋਏ ਵੱਡੇ ਸਵਾਲ

ਘਟਨਾ 1 ਦਸੰਬਰ  ਰਾਤ 10 ਵਜੇ ਦੀ ਹੈ ਜਿਸ 'ਚ ਉਸੇ ਪੁੱਤ ਵੱਲੋਂ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਉਸ ਨੇ ਖੁਦ ਹੀ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਓ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਲਾਸ਼ ਕਪੂਰਥਲਾ ਸੁਤਾਨਪੁਰ ਰੋਡ ਦੇ ਪਿੰਡ ਸੇਦੋ ਭੁਲਾਣਾ ਦੇ ਨੇੜੇ ਇਕ ਪਲਾਟ ਵਿੱਚ ਪਈ ਹੈ। ਜਿਸ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼  ਥਾਣਾ ਸਦਰ 'ਚ ਕੇਸ ਦਰਜ ਕੀਤਾ ਪਰ ਮੁਢਲੀ ਤਫ਼ਤੀਸ਼ ਦੌਰਾਨ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਘਟਨਾ ਨਾਲ ਮੇਲ ਨਹੀਂ ਖਾ ਰਹੇ ਸਨ ਜਿਸ ਦੀ  ਡੁੰਗਾਈ ਨਾਲ ਤਫ਼ਤੀਸ਼ ਕਰਨ 'ਤੇ ਪਤਾ ਲੱਗਾ ਉਸ ਨੇ ਹੀ ਆਪਣੇ ਤਿੰਨ ਜਾਣਕਾਰ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ ਹੈ।

ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਇਸ ਦੇ ਪੁਲਸ ਨੇ  ਮ੍ਰਿਤਕ ਵਿਅਕਤੀ ਦੇ ਮੁੰਡੇ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਵਿਅਕਤੀ ਸੂਰਜ ਕੁਮਾਰ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਦੇ ਪੁੱਤਰ ਕਰਨ ਕੁਮਾਰ ਤੇ ਉਸ ਦੇ ਹੋਰ ਸਾਥੀ ਤਰਸੇਮ ਲਾਲ ਉਰਫ ਬਿੱਲਾ ਪੁੱਤਰ ਮੰਗਾ ਵਾਸੀ ਸਰਦੁੱਲਾਪੁਰ, ਮੰਗਤ ਰਾਮ ਉਰਫ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਉੱਚਾ ਧੋੜਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਲਖ ਰਾਜ ਵਾਸੀ ਬੂਸੋਵਾਲ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਦਾਤਰ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। 

ਇਹ ਵੀ ਪੜ੍ਹੋ-  ਅਕਾਲੀ ਆਗੂਆਂ ਨੇ ਕੀਤੇ ਪਖਾਨੇ ਸਾਫ਼

ਇਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਆਪਣੀ ਪਤਨੀ ਨਾਲ ਕਰੀਬ  12 ਸਾਲ ਪਹਿਲਾ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਨੁੰਹ-ਪੁੱਤਰ ਤੇ ਆਪਣੀ ਮਾਂ ਨਾਲ ਇਕੋ ਘਰ ਵਿਚ ਰਹਿੰਦਾ ਸੀ ਤੇ ਉਸ ਨੂੰ ਮਾਰਨ ਵਾਲਾ ਪੁੱਤ ਉਸ ਨੂੰ ਮਾਰ ਕੇ ਉਸਦੀ ਜਾਇਦਾਦ ਨੂੰ ਵੇਚ ਕੇ ਕੋਈ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News