ਮਿੱਟੀ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਰਿਹਾ ਟਰੈਕਟਰ ਚਾਲਕ ਗ੍ਰਿਫਤਾਰ

Saturday, Feb 01, 2020 - 02:05 PM (IST)

ਮਿੱਟੀ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਰਿਹਾ ਟਰੈਕਟਰ ਚਾਲਕ ਗ੍ਰਿਫਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਟਾਂਡਾ ਪੁਲਸ ਦੀ ਟੀਮ ਵੱਲੋਂ ਪਿੰਡ ਖੱਖ ਨੇੜੇ ਮਿੱਟੀ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਰਿਹਾ ਟਰੈਕਟਰ ਟਰਾਲੀ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਸ ਦੇ ਖਿਲਾਫ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮਾਮਲਾ ਜੇ. ਈ. ਮਾਈਨਿੰਗ ਇੰਸਪੈਕਟਰ ਸਰਕਲ ਟਾਂਡਾ ਗਗਨਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਹੰਮਦ ਖਾਨ ਪੁੱਤਰ ਨੂਰ ਜਮਾਲ ਨਿਵਾਸੀ ਜ਼ਹੂਰਾ ਦੇ ਖਿਲਾਫ ਦਰਜ ਕੀਤਾ ਹੈ।

ਮਾਈਨਿੰਗ ਵਿਭਾਗ ਅਤੇ ਪੁਲਸ ਦੀ ਟੀਮ ਨੇ ਉਕਤ ਟਰੈਕਟਰ ਚਾਲਕ ਨੂੰ ਪਿੰਡ ਖੱਖ ਨੇੜੇ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਨਿਕਾਸੀ ਕਰਕੇ ਲਿਜਾਈ ਜਾ ਰਹੀ ਮਿੱਟੀ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਟੀਮ ਵੱਲੋਂ ਜਦੋਂ ਪਿੰਡ ਜਹੂਰਾ ਜਾ ਕੇ ਮੌਕੇ 'ਤੇ ਦੇਖਿਆ ਤਾਂ ਇਕ ਟਰੈਕਟਰ ਹੋਰ ਮੌਜੂਦ ਸੀ ਅਤੇ ਮਿੱਟੀ ਤਾਜ਼ਾ ਭਰੀ ਜਾ ਰਹੀ ਸੀ। ਟਾਂਡਾ ਪੁਲਸ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਟਰੈਕਟਰ ਚਾਲਕ ਅਤੇ ਟਰੈਕਟਰ ਦੇ ਅਣਪਛਾਤੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News