ਸਮਾਜਿਕ ਸਮਾਨਤਾ ਲਈ ਕੰਮ ਕਰਨਾ ਹੀ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ : ਨਿਮਿਸ਼ਾ ਮਹਿਤਾ

04/14/2022 5:20:00 PM

ਗੜ੍ਹਸ਼ੰਕਰ : ਭਾਜਪਾ ਆਗੂ ਨਿਮਿਸ਼ਾ ਮਹਿਤਾ ਵੱਲੋਂ ਆਪਣੇ ਸਾਥੀਆਂ ਸਮੇਤ ਆਪਣੇ ਨਿਵਾਸ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੀ 131ਵੀਂ ਜਯੰਤੀ ਮਨਾਈ ਗਈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਨੰਬਰਦਾਰਾਂ ਨੇ ਪਹਿਲਾਂ ਡਾ. ਅੰਬੇਡਕਰ ਜੀ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਫਿਰ ਵੱਖ-ਵੱਖ ਆਗੂਆਂ ਵੱਲੋਂ ਡਾ. ਅੰਬੇਡਕਰ ਜੀ ਦੀ ਜੀਵਨੀ ਬਾਰੇ ਤਕਰੀਰਾਂ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਲੋਕਾਂ ਨੂੰ ਪਹਿਲਾਂ ਵਿਸਾਖੀ ਦੇ ਪਵਿੱਤਰ ਦਿਹਾੜੇ ਖਾਲਸਾ ਸਾਜਨਾ ਦਿਵਸ, ਮਹਾਵੀਰ ਜਯੰਤੀ ਅਤੇ ਡਾ. ਅੰਬੇਡਕਰ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ।

ਇਹ ਵੀ ਪੜ੍ਹੋ : ਜਾਣੋ ਪੰਜਾਬ ਦੇ ਪਵਿੱਤਰ ਸਥਾਨਾਂ ਕਰਤਾਰਪੁਰ ਤੇ ਤਲਵੰਡੀ ਸਾਬੋ ਦਾ ਮਹੱਤਵ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗਰੀਬ, ਅਮੀਰ ਅਤੇ ਜਾਤੀਵਾਦ ਤੋਂ ਉਪਰ ਉਠ ਕੇ ਭਾਰਤ ਦੇ ਹਰ ਨਾਗਰਿਕ ਨੂੰ ਵੋਟ ਦਾ ਹੱਕ ਦੇ ਕੇ ਡਾ. ਅੰਬੇਡਕਰ ਨੇ ਸਭ ਨੂੰ ਬਰਾਬਰ ਤਾਕਤ ਦਿੱਤੀ ਹੈ ਅਤੇ ਜੇਕਰ ਭਾਰਤ ਦੇ ਹਰ ਬੰਦੇ ਕੋਲ ਵੋਟ ਦਾ ਹੱਕ ਨਾ ਹੁੰਦਾ ਤਾਂ ਅੱਜ ਗਰੀਬ ਲੋਕਾਂ ਨੂੰ ਕੋਈ ਨਾ ਪੁੱਛਦਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਔਰਤਾਂ ਅਤੇ ਅਨੁਸੂਚਿਤ ਜਾਤੀ ਸਮਾਜ ਨੂੰ ਅੱਜ ਜੇਕਰ ਦੇਸ਼ ਦੀ ਰਾਜਸੀ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਸ ਦਾ ਕਾਰਨ ਸਾਡਾ ਸੰਵਿਧਾਨ ਹੈ। ਡਾ. ਅੰਬੇਡਕਰ ਦੀ ਸਿੱਖਿਆ ਉਨ੍ਹਾਂ ਨੂੰ ਚਾਨਣ-ਮੁਨਾਰਾ ਬਣਾ ਗਈ। ਸਾਨੂੰ ਗਰੀਬਾਂ, ਲੋੜਵੰਦਾਂ ਨੂੰ ਸਿੱਖਿਅਕ ਕਰਨ ਵਿਚ ਯੋਗਦਾਨ ਪਾਉਣ 'ਚ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅਪ੍ਰੈਲ ਨੂੰ ਸਾਲਾਨਾ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣਗੇ ਕੈਨੇਡੀਅਨ ਸਿੱਖ

ਨਿਮਿਸ਼ਾ ਮਹਿਤਾ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਬੇਸ਼ੱਕ ਅੱਜ ਤੱਕ ਸਮਾਜ ਵਿਚ ਉਹ ਬਰਾਬਰੀ ਨਹੀਂ ਆ ਸਕੀ, ਜਿਸ ਦੀ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਸਮਾਜਿਕ ਸਮਾਨਤਾ ਲਈ ਕੰਮ ਕਰਨਾ ਚਾਹੀਦਾ ਹੈ। ਡਾ. ਭੀਮ ਰਾਓ ਜੀ ਨੂੰ ਇਸ ਤੋਂ ਸੱਚੀ ਸ਼ਰਧਾਂਜਲੀ ਨਹੀਂ ਹੋ ਸਕਦੀ। ਉਨ੍ਹਾਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਮਜ਼ਲੂਮਾਂ, ਗਰੀਬਾਂ ਤੱਕ ਲਾਭ ਪਹੁੰਚਾਉਣ ਤਾਂ ਕਿ ਜਨਤਾ ਨੂੰ ਪਤਾ ਲੱਗ ਸਕੇ ਕਿ ਮੋਦੀ ਸਰਕਾਰ ਹਰ ਸਮੇਂ ਗਰੀਬਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਹੀ ਉਨ੍ਹਾਂ ਨੂੰ ਸਮਾਨਤਾ ਦੇ ਪੱਧਰ 'ਤੇ ਲਿਆਉਣ ਲਈ ਡਾ. ਭੀਮ ਰਾਓ ਜੀ ਨੂੰ ਸ਼ਰਧਾਂਜਲੀ ਦਾ ਹਿੱਸਾ ਹੋਵੇਗੀ।


Harnek Seechewal

Content Editor

Related News