ਥਾਣਾ ਮਕਸੂਦਾਂ ਦੀ ਪੁਲਸ ਨੇ ਭਾਰੀ ਮਾਤਰਾ ’ਚ ਚੂਰਾ-ਪੋਸਤ ਸਣੇ ਦੋ ਤਸਕਰ ਕੀਤੇ ਗ੍ਰਿਫ਼ਤਾਰ

06/22/2022 5:32:30 PM

ਜਲੰਧਰ (ਸੁਨੀਲ)- ਦਿਹਾਤੀ ਖੇਤਰ ’ਚ ਆਉਂਦੇ ਥਾਣਾ ਮਕਸੂਦਾਂ ਦੀ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਸੂਤਰਾਂ ਦੇ ਅਨੁਸਾਰ ਥਾਣਾ ਮਕਸੂਦਾਂ ਦੀ ਪੁਲਸ ਨੇ ਭਾਰੀ ਮਾਤਰਾ ’ਚ ਚੂਰਾ-ਪੋਸਤ ਬਰਾਮਦ ਕੀਤਾ ਹੈ। ਪੁਲਸ ਨੇ ਬਾਹਰੀ ਸੂਬੇ ਦੇ ਇਕ ਟਰੱਕ ਅਤੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਉੱਤਰੀ ਭਾਰਤ ’ਚ ਗੂੰਜਦੀ ਰਹੇਗੀ ਸ਼ਹਿਨਾਈ, ਸਤੰਬਰ ਤੱਕ ਵਿਆਹਾਂ ਦੇ 55 ਮਹੂਰਤ

ਪੁਲਸ ਨੇ ਕਈ ਚੂਰਾ-ਪੋਸਤ ਵੇਚਣ ਵਾਲਿਆਂ ਦੀ ਲਿਸਟ ਬਣਾਈ ਹੈ ਅਤੇ ਪੁਲਸ ਉਨ੍ਹਾਂ ’ਤੇ ਨਜ਼ਰ ਬਣਾ ਕੇ ਰੱਖ ਰਹੀ ਹੈ। ਚੂਰਾ-ਪੋਸਤ ਦੀ ਮਾਤਰਾ 5 ਕੁਇੰਟਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਇਕ ਵਿਅਕਤੀ ਦੇ ਕੋਲੋਂ 20 ਤੋਂ 25 ਕਿਲੋ ਚੂਰਾ-ਪੋਸਤ ਬਰਾਮਦ ਹੋਇਆ ਸੀ ਅਤੇ ਮਾਮਲੇ ਦੀ ਜਾਂਚ ’ਚ ਹੀ ਪੁਲਸ ਨੂੰ ਇੰਨੀ ਵੱਡੀ ਮਾਤਰਾ ’ਚ ਤਸਕਰਾਂ ਕੋਲੋਂ ਚੂਰਾ-ਪੋਸਤ ਬਰਾਮਦ ਕਰਨ ’ਚ ਸਫ਼ਲਤਾ ਮਿਲੀ ਹੈ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News