ਜੇਲ੍ਹ ’ਚੋਂ ਆਏ ਸਮੱਗਲਰ ਪਿਓ-ਧੀ ਨਸ਼ੇ ਵਾਲੇ ਪਦਾਰਥ ਸਣੇ ਮੁੜ ਗ੍ਰਿਫ਼ਤਾਰ

Saturday, Jul 30, 2022 - 08:11 PM (IST)

ਜੇਲ੍ਹ ’ਚੋਂ ਆਏ ਸਮੱਗਲਰ ਪਿਓ-ਧੀ ਨਸ਼ੇ ਵਾਲੇ ਪਦਾਰਥ ਸਣੇ ਮੁੜ ਗ੍ਰਿਫ਼ਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਪੁਲਸ ਨੇ ਹਿਸਟਰੀ ਸ਼ੀਟਰ ਸਲੱਮਗਰ ਪਿਓ-ਧੀ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜੋ ਨਸ਼ੇ ਦੇ ਮਾਮਲੇ ’ਚੋੋਂ ਹੀ ਜੇਲ੍ਹ ’ਚੋਂ ਜ਼ਮਾਨਤ ’ਤੇ ਆਏ ਸਨ | ਥਾਣਾ ਮੁਖੀ ਟਾਂਡਾ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਹ ਸਫ਼ਲਤਾ ਹਾਸਲ ਹੋਈ ਹੈ | ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਵੱਲੋਂ 122 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਥੋੜੂ ਰਾਮ ਪੁੱਤਰ ਚੁੰਨੀ ਲਾਲ ਵਾਸੀ ਜਾਜਾ ਅਤੇ ਉਸ ਦੀ ਪੁੱਤਰੀ ਰਿੰਪੀ ਦੇ ਰੂਪ ’ਚ ਹੋਈ ਹੈ | ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਸਨ ਅਤੇ ਫਿਰ ਨਸ਼ੇ ਦੇ ਧੰਦੇ ’ਚ ਲੱਗ ਗਏ ਸਨ।

ਉਨ੍ਹਾਂ ਦੱਸਿਆ ਕਿ ਥੋੜੂ ਰਾਮ ਦੇ ਖਿਲਾਫ ਪਹਿਲਾਂ ਵੀ 10, ਉਸ ਦੀ ਪਤਨੀ ਖਿਲਾਫ 6, ਲੜਕੀ ਖਿਲਾਫ 3 ਅਤੇ ਸਾਲੀ ਖਿਲਾਫ 6 ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨੈੱਟਵਰਕ ਨੂੰ ਖਤਮ ਕੀਤਾ ਜਾਵੇਗਾ | ਇਸ ਲਈ ਸਪਲਾਈ ਲਾਈਨ ਦਾ ਪਤਾ ਲਾਇਆ ਜਾ ਰਿਹਾ ਹੈ | ਇਸ ਲਈ ਇਨ੍ਹਾਂ ਦੇ ਗੈਂਗ ਦੇ ਸੱਤ ਹੋਰਨਾਂ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ |


author

Manoj

Content Editor

Related News