ਸਮਾਰਟ ਸਿਟੀ ਮਿਸ਼ਨ: ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ਦਾ ਹੋਵੇਗਾ ਡਰੋਨ ਸਰਵੇ

Thursday, Aug 06, 2020 - 08:08 AM (IST)

ਸਮਾਰਟ ਸਿਟੀ ਮਿਸ਼ਨ: ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ਦਾ ਹੋਵੇਗਾ ਡਰੋਨ ਸਰਵੇ

ਜਲੰਧਰ,(ਖੁਰਾਣਾ)-ਆਉਣ ਵਾਲੇ ਦਿਨਾਂ ਵਿਚ ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ਦਾ ਡਰੋਨ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਡਾਟਾ ਨਗਰ ਨਿਗਮ ਦੀਆਂ ਸੇਵਾਵਾਂ ਨਾਲ ਜੋੜਿਆ ਜਾਵੇਗਾ ਤਾਂ ਕਿ ਨਿਗਮ ਦੇ ਟੈਕਸ ਵਿਚ ਵਾਧਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਜਲੰਧਰ ਸਮਾਰਟ ਸਿਟੀ ਲਿਮਟਿਡ ਕੰਪਨੀ ਨੇ ਇਸ ਡਰੋਨ ਸਰਵੇ ਲਈ ਟੈਂਡਰ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਨੈਸ਼ਨਲ ਲੈਵਲ ’ਤੇ ਸਰਵਿਸ ਪ੍ਰੋਵਾਈਡਰ ਦੀ ਚੋਣ ਕੀਤੀ ਜਾਵੇਗੀ।

ਪ੍ਰਾਜੈਕਟ ਦੀ ਕੁੱਲ ਲਾਗਤ 2.40 ਕਰੋੜ ਰੁਪਏ ਮਿੱਥੀ ਗਈ ਹੈ ਅਤੇ ਇਸ ਪ੍ਰਾਜੈਕਟ ਦੇ ਟੈਂਡਰ 26 ਅਗਸਤ ਤਕ ਪਾਏ ਜਾ ਸਕਣਗੇ। 27 ਅਗਸਤ ਨੂੰ ਟੈਕਨੀਕਲ ਬਿੱਡ ਖੋਲ੍ਹੀ ਜਾਵੇਗੀ ਅਤੇ ਉਸ ਦੇ ਬਾਅਦ ਵਿੱਤੀ ਬਿੱਡ ਦੀ ਚੋਣ ਕਰ ਕੇ ਪ੍ਰਾਜੈਕਟ ਦਾ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ।

ਯੂ. ਆਈ. ਡੀ. ਪਲੇਟਾਂ ਵੀ ਲਗਾਏਗੀ ਕੰਪਨੀ

ਸਮਾਰਟ ਸਿਟੀ ਦੁਆਰਾ ਜੋ ਟੈਂਡਰ ਕੱਢੇ ਗਏ ਹਨ, ਉਨ੍ਹਾਂ ਅਨੁਸਾਰ ਡਰੋਨ ਸਰਵੇ ਦਾ ਕੰਮ ਲੈਣ ਵਾਲੀ ਕੰਪਨੀ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ’ਤੇ ਯੂ. ਆਈ. ਡੀ. ਨੰਬਰ ਪਲੇਟਾਂ ਵੀ ਲਗਾਏਗੀ, ਜਿਸ ’ਤੇ ਕਿਊ. ਆਰ. ਕੋਡ ਵੀ ਅੰਕਿਤ ਹੋਵੇਗਾ ਅਤੇ ਉਸ ਵਿਚ ਟੈਕਸ ਡਾਟਾਬੇਸ ਅਤੇ ਪ੍ਰਾਪਰਟੀ ਨਾਲ ਸਬੰਧਤ ਸਾਰਾ ਰਿਕਾਰਡ ਹੋਵੇਗਾ। ਇਸ ਸਰਵੇ ਤਹਿਤ ਸ਼ਹਿਰ ਦੀ ਹਰ ਰਿਹਾਇਸ਼ੀ ਤੇ ਕਮਰਸ਼ੀਅਲ ਪ੍ਰਾਪਰਟੀ ਨੂੰ ਯੂਨੀਕ ਆਈ. ਡੀ. ਕੋਡ ਦਿੱਤਾ ਜਾਵੇਗਾ।


author

Lalita Mam

Content Editor

Related News