''ਪੰਜਾਬ ਕੇਸਰੀ'' ਗਰੁੱਪ ਦੇ ਸੰਸਥਾਪਕ ਸ਼੍ਰੀ ਵਿਜੇ ਚੋਪੜਾ ਜੀ ਦੀ ਭੈਣ ਸਨੇਹ ਲਤਾ ਦਾ ਦਿਹਾਂਤ

05/22/2022 12:43:56 PM

ਕਪੂਰਥਲਾ (ਵਿਪਨ ਮਹਾਜਨ)- ‘ਪੰਜਾਬ ਕੇਸਰੀ’ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਛੋਟੀ ਭੈਣ ਸ਼੍ਰੀਮਤੀ ਸਨੇਹ ਲਤਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਸਨੇਹ ਲਜਾ ਜਨਮ ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ 7 ਮਾਰਚ 1942 ’ਚ ਹੋਇਆ ਸੀ। 80 ਸਾਲਾ ਸ਼੍ਰੀਮਤੀ ਸਨੇਹ ਲਤਾ ਜੀ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ‘ਪੰਜਾਬ ਕੇਸਰੀ’ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਛੋਟੀ ਭੈਣ ਸ਼੍ਰੀਮਤੀ ਸਨੇਹ ਲਤਾ ਦੀ ਸ਼ੁਰੂਆਤੀ ਸਿੱਖਿਆ ਪੋਰਟ ਮੋਰ ਸਕੂਲ ਸ਼ਿਮਲਾ ’ਚ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੇ. ਐੱਮ. ਵੀ. ਕਾਲਜ ਜਲੰਧਰ ਤੋਂ ਪ੍ਰੀ ਮੈਡੀਕਲ ਦੀ ਡਿਗਰੀ ਹਾਸਲ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਤੋਂ ਬੀ. ਏ. ਦੀ ਡਿਗਰੀ ਹਾਸਲ ਕਰ ਕੇ ਬੀ. ਐਡ ਦੀ ਡਿਗਰੀ ਸਰਕਾਰੀ ਕਾਲਜ ਜਲੰਧਰ ਤੋਂ ਹਾਸਲ ਕੀਤੀ। ਸਾਲ 1971 ’ਚ ਉਨ੍ਹਾਂ ਨੇ ਸਿੱਖਿਆ ਦੇ ਖੇਤਰ ’ਚ ਕਦਮ ਰੱਖਦੇ ਹੋਏ ਕਪੂਰਥਲਾ ਸ਼ਹਿਰ ’ਚ ਨੈਸ਼ਨਲ ਪਬਲਿਕ ਸਕੂਲ ਦੀ ਸਥਾਪਨਾ ਕੀਤੀ, ਜੋ ਆਪਣੇ ਸਮੇਂ ’ਚ ਜ਼ਿਲੇ ਦੇ ਸਭ ਤੋਂ ਵਧੀਆ ਸਕੂਲਾਂ ’ਚ ਜਾਣਿਆ ਜਾਂਦਾ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਗੜ੍ਹਦੀਵਾਲਾ ਵਿਖੇ ਬੋਰਵੈੱਲ ’ਚ ਡਿੱਗਿਆ 6 ਸਾਲਾ ਮਾਸੂਮ

ਉਨ੍ਹਾਂ ਦੀਆਂ ਬੇਟੀਆਂ ਡਾ. ਅਮਰਪਾਲੀ ਰਾਓ, ਡਾ. ਸ਼ਿਫਾਲੀ ਰਚਨਾ ਪੁਰੀ, ਡਾ. ਅਮਨਦੀਪ ਕੌਰ ਅਤੇ ਦੋਹਤੀ ਅੰਨਾ ਸੁਜਨਿਆ ਪੁਰੀ ਉੱਚ ਸਿੱਖਿਆ ਪ੍ਰਾਪਤ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਤੇ ਉਨ੍ਹਾਂ ਦੇ ਦਿਹਾਂਤ ’ਤੇ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਿੱਖਿਆ ਤੇ ਵਪਾਰਕ ਸੰਸਥਾਵਾਂ ਨੇ ਡੂੰਘਾ ਸੋਗ ਪ੍ਰਗਟਾਇਆ ਹੈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਭਗਵਾਨ ਤੋਂ ਪ੍ਰਾਰਥਨਾ ਕੀਤੀ ਹੈ। ਸ਼੍ਰੀਮਤੀ ਸਨੇਹ ਲਤਾ ਜੀ ਦਾ ਅੰਤਿਮ ਸੰਸਕਾਰ 22 ਮਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸ਼ਮਸ਼ਾਨਘਾਟ ਮਨਸੂਰਵਾਲ ਜਲੰਧਰ ਰੋਡ ਵਿਖੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ


shivani attri

Content Editor

Related News