ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੇ ਡਿਪਟੀ ਕਮਿਸ਼ਨਰ, CP, ਨਿਗਮ ਕਮਿਸ਼ਨਰ ਸਣੇ ਪੂਰੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ

Sunday, Apr 02, 2023 - 01:50 PM (IST)

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੇ ਡਿਪਟੀ ਕਮਿਸ਼ਨਰ, CP, ਨਿਗਮ ਕਮਿਸ਼ਨਰ ਸਣੇ ਪੂਰੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਜਲੰਧਰ (ਪੁਨੀਤ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿਚ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸਹਿਯੋਗ ਕਾਬਿਲ-ਏ-ਤਾਰੀਫ਼ ਹੈ। ਅਧਿਕਾਰੀਆਂ ਵੱਲੋਂ ਸ਼ੋਭਾ ਯਾਤਰਾ ਸਬੰਧੀ ਤਿਆਰ ਕੀਤੀ ਗਈ ਰੂਪ-ਰੇਖਾ ਕਾਰਨ ਸ਼ੋਭਾ ਯਾਤਰਾ ਦਾ ਸੁਚਾਰੂ ਪ੍ਰਬੰਧ ਹੋ ਸਕਿਆ ਹੈ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ, ਵਰਿੰਦਰ ਸ਼ਰਮਾ, ਕੈਸ਼ੀਅਰ ਵਿਵੇਕ ਖੰਨਾ ਨੇ ਕਿਹਾ ਕਿ ਇਸ ਵਾਰ ਦੀ ਸ਼ੋਭਾ ਯਾਤਰਾ ਨੇ ਅਮਿੱਟ ਛਾਪ ਛੱਡੀ ਹੈ।

ਇਸ ਵਿਚ ਡੀ. ਸੀ. ਜਸਪ੍ਰੀਤ ਸਿੰਘ, ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼, ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ, ਪਾਵਰਕਾਮ ਦੇ ਚੀਫ ਇੰਜੀ. ਆਰ. ਐੱਲ. ਸਾਰੰਗਲ, ਪੀ. ਡਬਲਿਊ. ਡੀ. ਤੋਂ ਸੀਨੀਅਰ ਅਧਿਕਾਰੀ ਸ਼੍ਰੀ ਬੇਦੀ ਵੱਲੋਂ ਬਾਖੂਬੀ ਯੋਗਦਾਨ ਦਿੱਤਾ ਗਿਆ ਹੈ। ਸ਼ੋਭਾ ਯਾਤਰਾ ਵਿਚ ਸੁੰਦਰ ਝਾਕੀਆਂ ਦੇ ਨਾਲ ਸ਼ਾਮਲ ਹੋਣ ਵਾਲੀਆਂ ਧਾਰਮਿਕ ਉਤਸਵ ਕਮੇਟੀਆਂ, ਮੰਦਿਰ ਕਮੇਟੀਆਂ, ਥਾਂ-ਥਾਂ ਮੰਚ ਲਗਾਉਣ ਵਾਲੇ ਸਮਾਜਿਕ ਸੰਗਠਨਾਂ ਅਤੇ ਐਸੋਸੀਏਸ਼ਨਾਂ ਨੇ ਬਹੁਮੁੱਲਾ ਸਹਿਯੋਗ ਦਿੱਤਾ ਹੈ। ਭਗਤਾਂ ਦੇ ਖਾਣ-ਪੀਣ ਦਾ ਧਿਆਨ ਰੱਖਦਿਆਂ ਸ਼ੋਭਾ ਯਾਤਰਾ ਦੇ ਮਾਰਗ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੰਗਰ ਲਗਾਏ ਗਏ, ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਗਰਮੀ ਦੇ ਮੱਦੇਨਜ਼ਰ ਭਗਤਾਂ ਵੱਲੋਂ ਆਈਸਕ੍ਰੀਮ ਆਦਿ ਦੇ ਲੰਗਰਾਂ ਦਾ ਜੋ ਪ੍ਰਬੰਧ ਕੀਤਾ ਗਿਆ, ਉਸ ਨਾਲ ਸ਼ੋਭਾ ਯਾਤਰਾ ਦੇ ਸਫ਼ਲ ਆਯੋਜਨ ਵਿਚ ਦਿੱਤੇ ਗਏ ਸਹਿਯੋਗ ਵਿਚ ਵਾਧਾ ਹੋਇਆ। ਇਸ ਪੂਰੇ ਆਯੋਜਨ ਲਈ ਸਾਰੀਆਂ ਸੰਸਥਾਵਾਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਜਤਾਉਂਦਿਆਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਸਹਿਯੋਗ ਦੀ ਉਹ ਭਵਿੱਖ ਵਿਚ ਵੀ ਆਸ ਰੱਖਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇ ਪ੍ਰਗਟ ਉਤਸਵ ਦੇ ਇਸ ਆਯੋਜਨ ਨੂੰ ਸੁਚਾਰੂ ਰੂਪ ਨਾਲ ਚਲਾ ਕੇ ਸ਼ਾਮਲ ਹੋਣ ਵਾਲੇ ਭਗਤਾਂ ਨੂੰ ਬੇਹੱਦ ਸੁਵਿਧਾ ਪ੍ਰਦਾਨ ਕੀਤੀ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਝਾਕੀਆਂ ਲੈ ਕੇ ਆਉਣ ਵਾਲਿਆਂ ਵੱਲੋਂ ਮਿਲੀ ਫੀਡਬੈੱਕ ਤੋਂ ਸੁਚਾਰੂ ਪ੍ਰਬੰਧਾਂ ਦਾ ਪਤਾ ਲੱਗਦਾ ਹੈ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News