ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਦੂਜੀ ਮੀਟਿੰਗ ਦਾ ਆਯੋਜਨ

02/29/2020 2:38:03 PM

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ 2 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅਤੇ ਨਗਰ ਵਾਸੀਆਂ ਸੱਦਾ ਦੇ ਉਦੇਸ਼ ਨਾਲ ਕਮੇਟੀ ਦੀ ਦੂਜੀ ਮੀਟਿੰਗ ਸ਼ੁੱਕਰਵਾਰ ਸ਼ਾਮ ਸ਼ਿਵਬਾੜੀ ਮੰਦਿਰ ਮਖਦੂਮਪੂਰਾ 'ਚ ਆਯੋਜਿਤ ਕੀਤੀ ਗਈ।

PunjabKesari

ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜੋਤੀ ਜਲਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਜੋਤੀ ਸ਼ਰਮਾ ਐਂਡ ਪਾਰਟੀ ਵੱਲੋਂ ਸ਼੍ਰੀ ਰਾਮ ਮਹਿਮਾ ਦਾ ਗੁਣਗਾਣ ਕੀਤਾ ਗਿਆ। ਮੀਟਿੰਗ 'ਚ ਸਮੇਂ 'ਤੇ ਪਹੁੰਚਣ ਵਾਲੇ ਰਾਮ ਭਗਤਾਂ ਲਈ ਲੱਕੀ ਡਰਾਅ ਕੱਢਣ ਦੇ ਨਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦਾ ਹੈਲੀਕਾਪਟਰ ਟਿਕਟ ਬੰਪਰ ਡਰਾਅ ਵੀ ਕੱਢਿਆ ਗਿਆ। ਇਸ ਮੌਕੇ 'ਤੇ ਆਏ ਹੋਏ ਰਾਮ ਭਗਤਾਂ ਦਾ ਮੈਡੀਕਲ ਚੈਕਅਪ ਵੀ ਕੀਤਾ ਗਿਆ।

PunjabKesari
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਅਵਨੀਸ਼ ਅਰੋੜਾ ਨੇ ਦੱਸਿਆ ਕਿ ਅੱਜ ਸਾਲ ਦੀ ਦੂਜੀ ਬੈਠਕ ਸੀ, ਜਿਸ 'ਚ ਰਾਮਨੌਮੀ ਸ਼ੋਭਾਯਾਤਰਾ ਦੀ ਤਿਆਰਿਆਂ ਨੂੰ ਲੈ ਕੇ ਵਿਚਾਰ ਕੀਤਾ ਗਿਆ।
ਉਧੇ ਹੀ ਇਸ ਮੌਕੇ 'ਤੇ ਪੁੱਜੇ ਯੋਗਾ ਅਚਾਰਿਆ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਵਾਰ ਦੀ ਸ਼ੋਭਾ ਯਾਤਰਾ ਪ੍ਰਦੂਸ਼ਣ ਰਹਿਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ 'ਚ ਸਿਰਫ ਲੋੜ ਮੁਤਾਬਕ ਹੀ ਗੱਡੀਆਂ ਦਾ ਇਸਤੇਮਾਲ ਕੀਤਾ ਜਾਵੇਗਾ।


shivani attri

Content Editor

Related News