ਸ਼੍ਰੀ ਰਾਮ ਨਾਮ ਦੇ ਲੱਗੇ ਜੈਕਾਰੇ, ਕੱਢੀ ਗਈ 7ਵੀਂ ਪ੍ਰਭਾਤਫੇਰੀ

03/16/2020 4:35:44 PM

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਵੀਂ ਉਤਸਵ ਕਮੇਟੀ ਵੱਲੋਂ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਹੇਠ 2 ਅਪ੍ਰੈਲ ਨੂੰ ਸ਼੍ਰੀ ਰਾਮ ਚੌਂਕ ਤੋਂ ਸ਼ੋਭ ਯਾਤਰਾ ਕੱਢੀ ਜਾਵੇਗੀ। ਨਗਰ ਨਿਵਾਸੀਆਂ ਨੂੰ ਸੱਦਾ ਦੇਣ ਲਈ ਅਤੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਯਾਰਨਾ ਕਲੱਬ ਨਾਲ ਮਿਲ ਕੇ ਪ੍ਰਭਾਤ ਫੇਰੀਆਂ ਦੀ ਸ਼ੰਖਲਾ ਦੇ ਤਹਿਤ 7ਵੀ ਪ੍ਰਭਾਤ ਫੇਰੀ ਕੱਢੀ ਗਈ। ਜੋ ਵੱਖ-ਵੱਖ ਥਾਂਵਾ ਤੋਂ ਹੁੰਦੀ ਹੋਈ ਸ਼੍ਰੀ ਰਾਮ ਹਾਲ ਪਹੁੰਚ ਕੇ ਸੰਪੰਨ ਹੋਈ।

PunjabKesari

ਇਸ ਮੌਕੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ। ਰਾਮ ਭਗਤਾਂ ਵੱਲੋਂ ਪ੍ਰਭਾਤਫੇਰੀ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਅਖੀਰ 'ਚ ਸ਼੍ਰੀ ਰਾਮ ਭਗਤਾਂ ਦੇ ਲੱਕੀ ਡਰਾਅ ਵੀ ਕੱਢੇ ਗਏ। ਇਸ ਦੌਰਾਨ ਸੰਗਤਾਂ ਨੂੰ 2 ਅਪ੍ਰੈਲ ਨੂੰ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ।

PunjabKesari

ਯਰਾਨਾ ਕਲੱਬ ਨੇ ਇਲਾਕਾ ਵਾਸੀਆਂ ਦਾ ਕੀਤਾ ਧੰਨਵਾਦ
ਯਰਾਨਾ ਕਲੱਬ ਦੇ ਪ੍ਰਧਾਨ ਸੰਜੂ ਜਿੰਦਲ ਨੇ ਪ੍ਰਭਾਤਫੇਰੀ ਮਾਰਗ 'ਤੇ ਪ੍ਰਭੂ ਸ਼੍ਰੀ ਰਾਮ ਭਗਤਾਂ 'ਤੇ ਫੁੱਲਾਂ ਦੀ ਵਰਖਾ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰਸਾਦ ਵੰਡਣ 'ਤੇ ਮਾਸਟਰ ਤਾਰਾ ਸਿੰਘ ਨਗਰ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ। ਇਸ ਮੌਕੇ ਯਰਾਨਾ ਕਲੱਬ ਵੱਲੋਂ ਮੰਚ ਸੰਚਾਲਨ ਰਾਜਨ ਸ਼ਰਮਾ ਨੇ ਕੀਤਾ।  


shivani attri

Content Editor

Related News