ਸ਼੍ਰੀ ਬਾਂਕੇ ਬਿਹਾਰੀ ਮੰਦਿਰ ਤੋਂ ਨਿਕਲੀ 9ਵੀਂ ਪ੍ਰਭਾਤਫੇਰੀ, ਧਾਰਮਿਕ ਸਭਾ ਨੇ ਜਿੱਤਿਆ ਰਾਮ ਭਗਤਾਂ ਦਾ ਦਿਲ

04/03/2022 10:52:37 AM

ਜਲੰਧਰ (ਮ੍ਰਿਦੁਲ)– ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ 9ਵੀਂ ਪ੍ਰਭਾਤਫੇਰੀ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਸਰਕੂਲਰ ਰੋਡ ਤੋਂ ਸ਼ੁਰੂ ਹੋ ਕੇ ਕਰਾਰ ਖਾਂ ਮੁਹੱਲਾ ਅਤੇ ਗੋਪਾਲ ਨਗਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਮੰਦਿਰ ਵਿਚ ਸਮਾਪਤ ਹੋਈ।

‘ਮਨਾਂ ਚੱਲ ਵ੍ਰਿੰਦਾਵਨ ਚੱਲੀਏ...’ ਦੀ ਧੁਨ ’ਤੇ ਝੂਮੇ ਰਾਮ ਭਗਤ
ਪ੍ਰਭਾਤਫੇਰੀ ਵਿਚ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਣ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਅਤੇ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਤੋਂ ਮੁਕੁਲ ਘਈ ਅਤੇ ਵਿੱਕੀ ਘਈ ਸਮੇਤ ਰਾਮ ਭਗਤਾਂ ਵੱਲੋਂ ਹਰੀਨਾਮ ਸੰਕੀਰਤਨ ਕਰ ਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਇਸ ਦੌਰਾਨ ਪ੍ਰਭੂ ਭਗਤਾਂ ਨੇ ‘ਹਮ ਹਾਥ ਉਠਾ ਕਰ ਕਹਤੇ ਹੈਂ ਮਨਾਂ ਚੱਲ ਵ੍ਰਿੰਦਾਵਨ ਚੱਲੀਏ...’, ‘ਪਾਪੀਓਂ ਕੇ ਨਾਸ਼ ਕੋ ਧਰਮ ਕੇ ਪ੍ਰਕਾਸ਼ ਕੋ ਰਾਮ ਜੀ ਕੀ ਸੈਨਾ ਚਲੀ...’ ਆਦਿ ਭਜਨ ਗਾ ਕੇ ਮੁਹੱਲਾ ਕਰਾਰ ਖਾਂ ਅਤੇ ਗੋਪਾਲ ਨਗਰ ਦੀਆਂ ਗਲੀਆਂ ਨੂੰ ਵ੍ਰਿੰਦਾਵਨ ਦੀਆਂ ਗਲੀਆਂ ਵਿਚ ਤਬਦੀਲ ਕਰ ਦਿੱਤਾ।

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ

PunjabKesari

ਇਲਾਕਾ ਵਾਸੀਆਂ ਨੇ ਲੰਗਰ ਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਵਿਚ ਸ਼ਾਮਲ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ, ਮਠਿਆਈਆਂ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਦੌਰਾਨ ਪਾਲਕੀ ਵਿਚ ਬਿਰਾਜਮਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਕੀਤੇ।  ਇਸ ਮੌਕੇ ਸ਼ਿਵ ਸਾਈਂ ਮੰਦਿਰ ਦੇ ਵਿਜੇ ਖੰਨਾ, ਪੰਡਿਤ ਪਵਨ ਸ਼ਰਮਾ, ਪੰਡਿਤ ਰਾਮ ਨਾਰੰਗ ਸ਼ਰਮਾ, ਗੁਲਸ਼ਨ ਕੁਮਾਰ, ਵਿਨੋਦ ਕੁਮਾਰ, ਪਾਰੁਲ, ਅਜੈਵੀਰ ਸਿੰਘ, ਅੰਮ੍ਰਿਤਪਾਲ, ਰਾਹੁਲ ਕਪੂਰ, ਜੈਪਾਲ, ਗੋਲਡੀ, ਜੋਤੀ ਵੈੱਲਫੇਅਰ ਸੋਸਾਇਟੀ, ਰਾਜੂ ਗਿੱਲ, ਸਾਹਿਲ ਸੇਠੀ, ਗੁਰਦੁਆਰਾ ਸਿੰਘ ਸਭਾ, ਦੇਵਰਾਜ, ਸੰਦੀਪ ਜਨਰਲ ਸਟੋਰ, ਤਰੁਣ, ਗੁਲਸ਼ਨ, ਬਿੱਲਾ, ਸੋਢੀ ਸਾਹਿਲ, ਰਾਹੁਲ, ਲੱਕੀ ਭਾਈ ਸਟੋਰ, ਅਸ਼ੋਕ ਕੁਮਾਰ ਕੋਹਲੀ, ਬਲਬੀਰ ਸਿੰਘ, ਮੋਨੂੰ ਕੁਮਾਰ, ਨੀਤੂ, ਮੋਨਿਕਾ, ਗੁਪਤਾ ਡਰਾਈ ਫਰੂਟ, ਰਜਨੀਸ਼ ਗੁਪਤਾ, ਸਿਮਰਨ, ਰਜਤ, ਲੱਕੀ, ਸੁਰਿੰਦਰ ਸਰੀਨ, ਜੈਨ ਕਾਲੋਨੀ ਵੈੱਲਫੇਅਰ ਸੋਸਾਇਟੀ, ਮੁਹੱਲਾ ਕਰਾਰ ਖਾਂ, ਮਨੋਹਰ ਲਾਲ, ਜੈਪਾਲ ਸਿੰਘ, ਸੋਨੂੰ ਮਿੱਢਾ, ਅਜੈ ਸਿੰਘ, ਪਰਮਜੀਤ ਸਿੰਘ ਰਾਜੂ, ਸੁਰਿੰਦਰ ਵਿਜ, ਜੋਗਿੰਦਰ ਪਾਲ ਕਪੂਰ, ਵੀਸ਼ੂ ਕਪੂਰ, ਕਸ਼ਮੀਰੀ ਲਾਲ ਜੈਨ ਕਾਲੋਨੀ, ਲਵਲੀ ਬਿਲਡਿੰਗ ਮਟੀਰੀਅਲ, ਗੁਰਚਰਨ ਸਿੰਘ ਚੰਨੀ, ਪ੍ਰਵੇਸ਼ ਕੁਮਾਰ ਢੱਲਾ, ਪੰਕਜ ਢੱਲਾ, ਸੁਸ਼ੀਲ ਕੁਮਾਰ ਸੰਤ ਨਗਰ, ਪੂਰਨ ਚੰਦ, ਦੁਰਗਾ ਕਲੱਬ ਚੰਦਨ ਨਗਰ, ਵੀਨਾ ਗੁਪਤਾ, ਸੀਮਾ ਗੁਪਤਾ, ਮੀਨਾਕਸ਼ੀ, ਸੁਮਨ ਚੋਪੜਾ, ਰਵਿੰਦਰ ਬੱਗਾ, ਸੁਨੀਲ ਗੁਪਤਾ, ਕਮਲ ਵਰਮਾ, ਸ਼ਿਵ ਏਕਤਾ ਮੰਡਲ, ਜਤਿੰਦਰ ਕਪੂਰ, ਦਵਿੰਦਰ ਧੀਰ, ਮਨੋਜ ਧੀਰ, ਕਪਿਲ ਦੇਵ, ਮਨੀਸ਼ ਗਾਂਧੀ, ਕਰਣ ਗਾਂਧੀ ਮੁਹੱਲਾ ਸੰਤ ਨਗਰ, ਯਸ਼ਪਾਲ, ਵਿੱਕੀ, ਦੇਵੀ ਲਾਲ, ਕੌਂਸਲਰਪਤੀ ਸਲਿਲ ਬਾਹਰੀ, ਪੁਨੀਤ ਜੈਨ, ਜਤਿਨ ਜੈਨ, ਪਵਨ ਕੁਮਾਰ ਜੈਨ, ਦੀਨਦਿਆਲ ਉਪਾਧਿਆਏ ਨਗਰ, ਲੱਕੀ ਵਰਮਾ, ਬ੍ਰਜ ਜੋਤੀ, ਸੁਨੀਲ ਅਗਰਵਾਲ, ਸਾਗਰ, ਸਾਧੂ ਰਾਮ ਅਗਰਵਾਲ, ਸ਼੍ਰੀ ਰਾਮ ਸੇਵਕ ਮੰਡਲ, ਭੁਪਿੰਦਰ ਮਹਿਤਾ, ਸ਼ੰਮੀ ਮਹਿਤਾ, ਸੁਸ਼ੀਲ ਸੈਣੀ, ਸੁਨੀਲ ਅਰੋੜਾ, ਦਲੀਪ ਕਤਿਆਲ, ਆਸ਼ੂ, ਰਮੇਸ਼ ਮਦਾਨ, ਵਿੱਕੀ, ਕਰਣ, ਅਮਿਤ, ਰਮਨ ਕੁਮਾਰ, ਮਨੀਸ਼ ਸਚਦੇਵਾ, ਰੋਹਿਤ ਚੋਪੜਾ, ਵਿਵੇਕ ਚੋਪੜਾ, ਮਨੋਹਰ ਲਾਲ, ਰਾਜਨ, ਗਗਨ, ਬਾਲਾ ਚੇਤਨਾ, ਬਲਵਿੰਦਰ ਕੁਮਾਰ, ਹਨੀ, ਅਸ਼ਵਨੀ ਵਧਵਾ, ਕੋਮਲ, ਗੋਪਾਲ ਨਗਰ ਵੈੱਲਫੇਅਰ ਸੋਸਾਇਟੀ, ਗੋਲਡੀ, ਵਿਜੇ ਮਲਹੋਤਰਾ, ਕਮਲਜੀਤ ਸਿੰਘ, ਪ੍ਰਧਾਨ ਦੇਸਰਾਜ, ਸੁਨੀਲ ਕੁਮਾਰ, ਗੌਰਵ ਨਾਰੰਗ, ਸੀਮਾ ਰਾਣੀ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਮੈਮੋਰੀਅਲ, ਨਰਿੰਦਰ ਸ਼ਰਮਾ, ਦੀਪਕ ਸ਼ਰਮਾ, ਨੀਲਮ ਸ਼ਰਮਾ, ਪ੍ਰੀਤੀ ਸ਼ਰਮਾ, ਕਸ਼ਯਪ ਸਮਾਜ, ਸੋਨੂੰ, ਵਿਸ਼ਾਲ, ਵਿਸ਼ੂ, ਸਚਿਨ, ਪ੍ਰੇਮ ਕਸ਼ਯਪ, ਚਿਰਾਗ ਚੋਪੜਾ, ਰਾਜੇਸ਼ ਕੁਮਾਰ, ਰਾਜ ਕੁਮਾਰ, ਦੀਪਕ ਕੁਮਾਰ, ਅਮਨ ਕੁਮਾਰ, ਚੰਦਰ ਪ੍ਰਕਾਸ਼, ਆਦਰਸ਼ ਚੋਪੜਾ, ਗੁਰਪ੍ਰੀਤ, ਨੀਲਮ ਗੋਗੀ, ਗਿਰਧਾਰੀ ਲਾਲ ਕਿੰਗ ਫਲਾਵਰ, ਰਿੰਕੂ ਕਸ਼ਯਪ ਹੈਪੀ, ਸੋਨੂੰ ਫਲਾਵਰ ਹਾਊਸ, ਸ਼ੇਰਗਿੱਲ ਫਲਾਵਰ, ਪੱਪੂ ਫਲਾਵਰ, ਸੁਨੀਲ ਕੁਮਾਰ, ਐੱਮ. ਡੀ. ਸੱਭਰਵਾਲ, ਰਾਜ ਕੁਮਾਰ ਘਈ, ਹਿਮਾਂਸ਼ੀ, ਕ੍ਰਿਤੀ, ਜਤਿੰਦਰ, ਰਮਨਜੀਤ, ਵਿਜੇ ਕੁਮਾਰ, ਕੈਲਾਸ਼ ਨਾਥ, ਕਰਣ ਸਿੰਘ, ਨੀਨਾ, ਪ੍ਰੇਰਣਾ, ਰਾਜੀ ਆਦਿ ਪਰਿਵਾਰ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ: ਅਜਿਹੀ ਹਾਲਤ 'ਚ ਮਿਲੀ ਕੁੜੀ ਕਿ ਵੇਖ ਉੱਡੇ ਹੋਸ਼, ਪਰਿਵਾਰ ਨੇ ਲਾਇਆ ਜਬਰ-ਜ਼ਿਨਾਹ ਦਾ ਇਲਜ਼ਾਮ

ਪਵਨ ਕੁਮਾਰ ਭੋਡੀ ਨੇ ਰਾਮ ਭਗਤਾਂ ਦਾ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਵਿਸ਼ਰਾਮ ਤੋਂ ਬਾਅਦ ਪਵਨ ਕੁਮਾਰ ਭੋਡੀ ਨੇ ਮੰਦਿਰ ਕਮੇਟੀ ਅਤੇ ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਸਮੂਹ ਭਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਮਾਰਗਦਰਸ਼ਨ ਨਾਲ ਮਨੁੱਖ ਦਾ ਜੀਵਨ ਸਫਲ ਹੋ ਸਕਦਾ ਹੈ। ਸਾਨੂੰ ਸਮਾਜਿਕ ਤੇ ਧਾਰਮਿਕ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ ਜਿਊਣਾ ਚਾਹੀਦਾ ਹੈ ਅਤੇ ਰਾਮ ਜੀ ਦੀ ਕ੍ਰਿਪਾ ਨਾਲ ਮੁਸ਼ਕਲ ਕੰਮ ਵੀ ਸਫ਼ਲ ਹੁੰਦੇ ਹਨ।

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News