ਸੜਕ ਸੁਰੱਖਿਆ ਜੀਵਨ ਰੱਖਿਆ: ਜਲੰਧਰ ਟ੍ਰੈਫਿਕ ਪੁਲਸ ਨੇ ਸ਼੍ਰੀ ਰਾਮ ਚੌਂਕ ’ਚ ਵੰਡੇ ਹੈੱਲਮੇਟ

Monday, Jan 18, 2021 - 02:13 PM (IST)

ਸੜਕ ਸੁਰੱਖਿਆ ਜੀਵਨ ਰੱਖਿਆ: ਜਲੰਧਰ ਟ੍ਰੈਫਿਕ ਪੁਲਸ ਨੇ ਸ਼੍ਰੀ ਰਾਮ ਚੌਂਕ ’ਚ ਵੰਡੇ ਹੈੱਲਮੇਟ

ਜਲੰਧਰ (ਵਰੁਣ)— ਟ੍ਰੈਫਿਕ ਨਿਯਮਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ 32ਵੇਂ ਨੈਸ਼ਨਲ ਰੋਡ ਸੇਫਟੀ ਮਹੀਨੇ ਦੀ ਸ਼ੁਰੂਆਤ ਸ਼੍ਰੀ ਰਾਮ ਚੌਂਕ ਤੋਂ ਕਰ ਦਿੱਤੀ ਗਈ ਹੈ। ਟ੍ਰੈਫਿਕ ਪੁਲਸ ਦੇ ਡੀ. ਸੀ. ਪੀ. ਨਰੇਸ਼ ਡੋਗਰਾ, ਏ. ਡੀ. ਸੀ. ਪੀ. ਗਗਨੇਸ਼ ਸ਼ਰਮਾ, ਏ. ਸੀ. ਪੀ. ਹਰਬਿੰਦਰ ਭੱਲਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਣੇ ਟ੍ਰੈਫਿਕ ਪੁਲਸ ਦਾ ਸਟਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਲੋਕਾਂ ਨੂੰ ਹਦਾਇਤਾਂ ਦਿੱਤੀਆਂ।

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ

PunjabKesari
ਇਸ ਦੇ ਨਾਲ ਹੀ ਸੜਕ ਸੁਰੱਖਿਆ ਜੀਵਨ ਰੱਖਿਆ ਦੀ ਥੀਮ ਹੇਠ ਬਿਨਾਂ ਹੈੱਲਮੇਟ ਦੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ’ਚ ਹੈੱਲਮੇਟ ਵੰਡੇ। ਇਸ ਤੋਂ ਪਹਿਲਾਂ ਨੈਸ਼ਨਲ ਰੋਡ ਸੇਫਟੀ ਵੀਕ 7 ਦਿਨਾਂ ’ਚ ਮਨਾਇਆ ਜਾਂਦਾ ਲੀ ਪਰ ਹੁਣ ਇਸ ਦਾ ਨਾਂ ਨੈਸ਼ਨਲ ਰੋਡ ਸੇਫਟੀ ਮਹੀਨਾ ਰੱਖਿਆ ਗਿਆ ਹੈ ਜੋ ਪਹਿਲੀ ਵਾਰ 30 ਦਿਨ ਯਾਨੀ ਕਿ 17 ਫਰਵਰੀ ਤੱਕ ਮਨਾਇਆ ਜਾਵੇਗਾ। 

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News