ਰਾਮਲੀਲਾ 'ਚ ਕੀਤਾ ਗਿਆ ਲਕਸ਼ਮਣ ਮੂਰਛਾ ਦਾ ਸੀਨ, ਸ਼੍ਰੀ ਵਿਜੇ ਚੋਪੜਾ ਜੀ ਨੇ ਕੀਤੀ ਸ਼ਿਰਕਤ

10/18/2018 3:07:08 PM

ਜਲੰਧਰ (ਸੋਨੂੰ)— ਸ਼੍ਰੀ ਮਹਾਵੀਰ ਚੈਰੀਟੇਬਲ ਟਰੱਸਟ ਬਸਤੀ ਸ਼ੇਖ ਵੱਲੋਂ ਰਾਮਲੀਲਾ ਗਰਾਊਂਡ 'ਚ ਕਰਵਾਈ ਜਾ ਰਹੀ 51ਵੀਂ ਸ਼੍ਰੀ ਰਾਮਲੀਲਾ 'ਚ ਲਕਸ਼ਮਣ ਮੂਰਛਾ (ਲਕਸ਼ਮਣ ਦੇ ਬੇਹੋਸ਼ ਹੋਣ ਦੇ ਦ੍ਰਿਸ਼) ਦਾ ਮੰਚਨ ਕੀਤਾ ਗਿਆ। ਇਸ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਕੀਤਾ।

PunjabKesari

ਇਸ ਮੌਕੇ 'ਤੇ ਕਲੱਬ ਮੈਂਬਰਾਂ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ, ਡਿਪਟੀ ਮੇਅਰ ਸਿਮਰਜੀਤ ਸਿੰਘ ਬੰਟੀ, ਸੀਨੀਅਰ ਡਿਪਟੀ ਮੇਅਰ ਸੁਰੇਂਦਰ ਕੌਰ ਆਦਿ ਮੌਜੂਦ ਸਨ।


Related News