ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ
Friday, Sep 25, 2026 - 09:21 PM (IST)
ਜਲੰਧਰ, (ਇੰਟ.)-ਪੁਰਖਿਆਂ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਯਾਦ ਦਾ ਤਿਉਹਾਰ ਪਿੱਤਰਪਕਸ਼ ਸ਼ਨੀਵਾਰ ਦੇ ਦਿਨ ਪੂਰਨਮਾਸ਼ੀ ਨੂੰ ਸ਼ੁਰੂ ਹੋਵੇਗਾ। ਸਰਵਪਿੱਤਰ ਮੱਸਿਆ ਦੇ ਨਾਲ ਇਸ ਵਾਰ 10 ਅਕਤੂਬਰ ਸ਼ਨੀਵਾਰ ਨੂੰ ਹੀ ਪਿੱਤਰਪਕਸ਼ ਸੰਪੂਰਨ ਹੋਵੇਗਾ।
16 ਦਿਨਾਂ ਦਾ ਹੋਵੇਗਾ ਸ਼ਰਾਧ ਪਕਸ਼
ਪੰਚਾਂਗ ਵਿਚ ਇਸ ਵਾਰ ਮਿਤੀ ਕਸ਼ੈਅ ਦੀ ਸਥਿਤੀ ਹੋਣ ਦੇ ਬਾਵਜੂਦ ਪਿੱਤਰਪਕਸ਼ 16 ਦਿਨਾਂ ਦਾ ਰਹੇਗਾ। ਇਕ ਦਿਨ ਦੋ ਤਰੀਖਾਂ ਆਉਣ ਦੇ ਕਾਰਨ ਉਸ ਦਿਨ ਦੋਵਾਂ ਤਰੀਖਾਂ ਦੇ ਸ਼ਰਾਧ ਵੱਖ-ਵੱਖ ਨਿਰਧਾਰਿਤ ਸਮੇਂ ਵਿਚ ਕੀਤੇ ਜਾ ਸਕਣਗੇ। ਭਾਵ ਸ਼ਰਾਧ ਦੀ ਤਾਰੀਖ਼ ਤੈਅ ਕਰਦੇ ਸਮੇਂ ਸਿਰਫ ਦਿਨ ਨਹੀਂ, ਸਗੋਂ ਉਸ ਦਿਨ ਰਹਿਣ ਵਾਲੀ ਮਿਤੀ ਅਤੇ ਉਸ ਦੇ ਸਮਾਂ-ਕਾਲ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ।
ਸ਼ਰਾਧ ਦੇ ਸਮੇਂ ’ਚ ਮਿਤੀ ਦੀ ਰਹੇਗੀ ਅਹਿਮ ਭੂਮਿਕਾ
ਧਾਰਮਿਕ ਰਵਾਇਤ ਵਿਚ, ਸ਼ਰਾਧ ਲਈ ਕੁਤਪ ਕਾਲ ਅਤੇ ਦੁਪਹਿਰ ਦਾ ਸਮਾਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸੇ ਆਧਾਰ ’ਤੇ ਤਰੀਖਾਂ ਅਨੁਸਾਰ ਸ਼ਰਾਧ ਦਾ ਸਮਾਂ ਨਿਰਧਾਰਿਤ ਕੀਤਾ ਜਾਵੇਗਾ। ਪੰਚਮੀ ਅਤੇ ਅਸ਼ਟਮੀ ਵਰਗੀਆਂ ਤਰੀਖਾਂ ਦੇ ਕਸ਼ੈਅ ਨੂੰ ਲੈ ਕੇ ਪੰਚਾਂਗ ਗਣਨਾ ਵਿਚ ਅੰਤਰ ਦਿਖਾਈ ਦੇ ਸਕਦਾ ਹੈ, ਇਸ ਲਈ ਸਬੰਧਤ ਪਰਿਵਾਰਾਂ ਨੂੰ ਆਪਣੀ ਰਵਾਇਤ ਅਤੇ ਸਥਾਨਕ ਪੰਚਾਂਗ ਦੇ ਅਨੁਸਾਰ ਸ਼ਰਾਧ ਦਾ ਸਮਾਂ ਤੈਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਾਰ ਪਿੱਤਰਪਕਸ਼ ਦੌਰਾਨ ਬੁਧਾਦਿੱਤ ਯੋਗ ਅਤੇ ਤ੍ਰਿਫਲਾਦਸ਼ ਯੋਗ ਬਣਨ ਦੀ ਸਥਿਤੀ ਵੀ ਦੱਸੀ ਗਈ ਹੈ।
ਪਿੱਤਰਪਕਸ਼ ਦੌਰਾਨ ਖਰੀਦਦਾਰੀ ਸਬੰਧੀ ਕੀ ਹੈ ਮਾਨਤਾ
ਪਿੱਤਰਪਕਸ਼ ਨੂੰ ਮੰਗਲ ਕਾਰਜਾਂ ਲਈ ਢੁਕਵਾਂ ਸਮਾਂ ਨਹੀਂ ਮੰਨਿਆ ਜਾਂਦਾ, ਪਰ ਰੋਜ਼ਾਨਾ ਲੋੜ ਦੀਆਂ ਵਸਤੂਆਂ ਦੀ ਖ਼ਰੀਦਦਾਰੀ ’ਤੇ ਆਮ ਤੌਰ ’ਤੇ ਪੂਰਨ ਰੋਕ ਨਹੀਂ ਹੈ। ਲੋੜ ਅਨੁਸਾਰ ਵਰਤੋਂ ਯੋਗ ਵਸਤੂਆਂ ਖ਼ਰੀਦੀਆਂ ਜਾ ਸਕਦੀਆਂ ਹਨ। ਹਾਲਾਂਕਿ ਨਵੇਂ ਮੰਗਲ ਕਾਰਜ, ਵਿਆਹ ਆਦਿ ਲਈ ਪਰਿਵਾਰ ਆਪਣੀ ਰਵਾਇਤ ਅਤੇ ਧਾਰਮਿਕ ਮਾਨਤਾਵਾਂ ਦੀ ਪਾਲਣਾ ਕਰਦੇ ਹਨ।
ਪਿੱਤਰਪਕਸ਼ 2026 : ਕਿਸ ਦਿਨ ਕਿਹੜਾ ਸ਼ਰਾਧ
ਤਾਰੀਖ਼ ਸ਼ਰਾਧ
26 ਸਤੰਬਰ ਪੂਰਨਮਾਸ਼ੀ ਸ਼ਰਾਧ
27 ਸਤੰਬਰ ਪ੍ਰਤਿਪਦਾ ਸ਼ਰਾਧ
28 ਸਤੰਬਰ ਦਿਵਿਤੀਆ ਸ਼ਰਾਧ
29 ਸਤੰਬਰ ਤ੍ਰਿਤੀਆ, ਭਰਣੀ ਸ਼ਰਾਧ
30 ਸਤੰਬਰ ਚਤੁਰਥੀ ਸ਼ਰਾਧ; ਦੁਪਹਿਰ ਤੋਂ ਬਾਅਦ ਪੰਚਮੀ
1 ਅਕਤੂਬਰ ਪੰਚਮੀ ਸ਼ਰਾਧ; ਦੁਪਹਿਰ 12:30 ਵਜੇ ਤੋਂ ਬਾਅਦ ਸ਼ਸ਼ਠੀ
2 ਅਕਤੂਬਰ ਸਪਤਮੀ ਸ਼ਰਾਧ
3 ਅਕਤੂਬਰ ਅਸ਼ਟਮੀ ਸ਼ਰਾਧ
5 ਅਕਤੂਬਰ ਨਵਮੀ ਸ਼ਰਾਧ
6 ਅਕਤੂਬਰ ਇਕਾਦਸ਼ੀ ਸ਼ਰਾਧ
7 ਅਕਤੂਬਰ ਦੁਆਦਸ਼ੀ ਸ਼ਰਾਧ
8 ਅਕਤੂਬਰ ਤ੍ਰਿਯੋਦਸ਼ੀ ਸ਼ਰਾਧ
9 ਅਕਤੂਬਰ ਚਤੁਰਦਸ਼ੀ ਸ਼ਰਾਧ
10 ਅਕਤੂਬਰ ਸਰਵਪਿੱਤਰ ਸ਼ਰਾਧ
ਵਿਸ਼ੇਸ਼ : ਇਕ ਹੀ ਦਿਨ ਦੋ ਤਰੀਖਾਂ ਆਉਣ ਦੀ ਸਥਿਤੀ ਵਿਚ ਸਬੰਧਤ ਤਰੀਖ ਦਾ ਸ਼ਰਾਧ ਉਸ ਦੇ ਨਿਰਧਾਰਿਤ ਸਮੇਂ ਅਨੁਸਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
