ਪਾਈਪਾਂ ਦੀ ਫੈਕਟਰੀ ''ਚ ਸ਼ਾਰਟ ਸਰਕਟ ਨਾਲ ਲੱਗੀ ਅੱਗ

Sunday, Jun 10, 2018 - 03:32 PM (IST)

ਜਲੰਧਰ (ਰਾਜੇਸ਼)— ਬੀਤੀ ਦੇਰ ਰਾਤ ਸੋਢਲ ਰੋਡ 'ਤੇ ਸਥਿਤ ਲੋਹੇ ਦੇ ਪਾਈਪ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਥਾਣਾ 1 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਿਤ ਕੀਤਾ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫੈਕਟਰੀ ਮਾਲਕ ਸੌਰਭ ਮੌਕੇ 'ਤੇ ਪਹੁੰਚੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫੈਕਟਰੀ ਮਾਲਕ ਸੌਰਭ ਨੇ ਦੱਸਿਆ ਕਿ ਉਨ੍ਹਾਂ ਦੀ ਲੋਹੇ ਦੇ ਪਾਈਪ ਬਣਾਉਣ ਵਾਲੀ ਫੈਕਟਰੀ ਹੈ, ਜਿਸ ਵਿਚ ਦੇਰ ਰਾਤ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਫੈਕਟਰੀ 'ਚ ਜ਼ਿਆਦਾ ਸਾਮਾਨ ਲੋਹੇ ਦਾ ਸੀ, ਜਿਸ ਕਾਰਨ ਨੁਕਸਾਨ ਜ਼ਿਆਦਾ ਨਹੀਂ ਹੋਇਆ।


Related News