ਇਕੋ ਰਾਤ ’ਚ ਚੋਰਾਂ ਨੇ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Wednesday, Sep 15, 2021 - 03:33 PM (IST)

ਇਕੋ ਰਾਤ ’ਚ ਚੋਰਾਂ ਨੇ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਮੇਹਟੀਆਣਾ (ਸੰਜੀਵ)-ਮੇਹਟੀਆਣਾ ਇਲਾਕੇ ਵਿਚ ਚੋਰਾਂ ਨੇ 6 ਦੁਕਾਨਾਂ ਨੂੰ ਉਸ ਸਮੇਂ ਨਿਸ਼ਾਨਾ ਬਣਾਉਂਦਿਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਦੋਂ ਪੁਲਸ ਪ੍ਰਸ਼ਾਸਨ ਮੁੱਖ ਮੰਤਰੀ ਦੀ ਆਮਦ ’ਤੇ ਉਸ ਦੀ ਸੁਰੱਖਿਆ ਵਿਚ ਰੁੱਝਿਆ ਹੋਇਆ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਅੱਡਾ ਡਵਿੱਡਾ ਅਹਿਰਾਣਾ ਵਿਖੇ ਸਥਿਤ ਮੋਹਨ ਟੇਲਰਜ਼ ਤੇ ਰੈਡੀਮੇਡ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਚੋਰਾਂ ਨੇ ਗੱਲੇ ਵਿਚ ਪਏ ਪੰਜ ਹਜ਼ਾਰ ਰੁਪਏ ਨਕਦ ਅਤੇ ਹੋਰ ਕੀਮਤੀ ਕੱਪੜੇ ਚੋਰੀ ਕਰ ਲਏ। ਇਸੇ ਤਰ੍ਹਾਂ ਅੱਡਾ ਡਵਿੱਡਾ ਅਹਿਰਾਣਾ ਵਿਖੇ ਸੋਨੂੰ ਇਲੈਕਟ੍ਰੀਕਲਜ਼ ਦੀ ਦੁਕਾਨ ਤੋਂ ਸ਼ਟਰ ਦੇ ਤਾਲੇ ਤੋਡ਼ ਕੇ ਚੋਰਾਂ ਨੇ ਇਕ ਬੈਟਰਾ, 10 ਕਿਲੋ ਕਾਪਰ ਦੀ ਤਾਰ, ਟੁੱਲੂ ਪੰਪ, ਸਕਰੈਪ ਸਮੇਤ ਦਰਾਜ ਵਿਚੋਂ ਪੰਜ ਸੌ ਰੁਪਏ ਦੀ ਨਕਦੀ ਵੀ ਚੋਰੀ ਕਰ ਲਈ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਦੋਸ਼ੀ ਸਿਰਸਾ ਸਾਧ ਨਾਲ ਸਬੰਧਤ: ਬੀਬੀ ਜਗੀਰ ਕੌਰ

ਇਸੇ ਤਰ੍ਹਾਂ ਅੱਡਾ ਅੱਤੋਵਾਲ ਵਿਖੇ ਸਥਿਤ ਮਹੇ ਮੈਡੀਕਲ ਸਟੋਰ ਤੋਂ ਇਕ ਇਨਵਰਟਰ ਦਾ ਬੈਟਰਾ, ਦੋ ਹਜ਼ਾਰ ਰੁਪਏ ਨਕਦ ਅਤੇ ਹੋਰ ਛੋਟਾ-ਮੋਟਾ ਸਾਮਾਨ ਚੋਰਾਂ ਨੇ ਸ਼ਟਰ ਦੇ ਤਾਲੇ ਤੋਡ਼ ਕੇ ਚੋਰੀ ਕਰ ਲਿਆ। ਇਸ ਤੋਂ ਬਾਅਦ ਚੋਰਾਂ ਨੇ ਅੱਡਾ ਅੱਤੋਵਾਲ ਵਿਖੇ ਸਥਿਤ ਸ਼ਰਮਾ ਮੈਡੀਕਲ ਸਟੋਰ ਦੇ ਸ਼ਟਰ ਦੇ ਤਾਲੇ ਤੋੜ ਕੇ ਕਾਊਂਟਰ ਦੀ ਦਰਾਜ਼ ’ਚ ਪਿਆ ਲਗਪਗ ਦੋ ਹਜ਼ਾਰ ਰੁਪਈਆ ਚੋਰੀ ਕਰ ਲਿਆ। ਇਥੇ ਹੀ ਬਸ ਨਹੀਂ ਇਨ੍ਹਾਂ ਚੋਰਾਂ ਨੇ ਸੈਣੀ ਕੁਲੈਕਸ਼ਨ ਨਾਂ ਦੀ ਅੱਡਾ ਡਵਿੱਡਾ ਅਹਿਰਾਣਾ ਵਿਖੇ ਸਥਿਤ ਦੁਕਾਨ ਅਤੇ ਅੱਡਾ ਅੱਤੋਵਾਲ ਵਿਖੇ ਸਥਿਤ ਸ਼ਿਵਾ ਸਵੀਟ ਸ਼ਾਪ ਦੀ ਦੁਕਾਨ ਦੇ ਸ਼ਟਰਾਂ ਦੇ ਤਾਲੇ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਸ਼ਿਵਾ ਸਵੀਟ ਸ਼ਾਪ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੋਰਾਂ ਵੱਲੋਂ ਤੋੜ ਦਿੱਤੇ ਗਏ।

ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ

ਦੱਸਿਆ ਜਾ ਰਿਹਾ ਹੈ ਕਿ ਚੋਰਾਂ ਦਾ ਇਹ ਗਿਰੋਹ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਇਲਾਕੇ ਵਿਚ ਇਕੋ ਰਾਤ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਿਆ। ਥਾਣਾ ਮੇਹਟੀਆਣਾ ਦੀ ਪੁਲਸ ਨੂੰ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਦੀ ਸੂਚਨਾ ਵਾਰਦਾਤਾਂ ਦਾ ਸ਼ਿਕਾਰ ਹੋਏ ਪੀੜਤ ਦੁਕਾਨਦਾਰਾਂ ਵੱਲੋਂ ਦੇ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News