ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਤਹਿਤ ਦੁਕਾਨਦਾਰ ਦਾ ਕੱਟਿਆ ਚਲਾਨ

12/10/2018 2:27:32 AM

ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫੇ ਕਬਜ਼ੇ ਵਿਚ ਲਏ ਅਤੇ 1 ਚਲਾਨ ਵੀ ਕੱਟਿਆ ਗਿਆ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਅਰੋਡ਼ਾ ਦੀ ਅਗਵਾਈ ਹੇਠ  ਟੀਮ, ਜਿਸ ’ਚ ਦੀਪਕ ਸ਼ਰਮਾ, ਤਿਲਕ ਰਾਜ ਸ਼ਰਮਾ, ਗਣੇਸ਼ ਸੂਦ, ਸੰਨੀ, ਪ੍ਰਦੀਪ ਕੁਮਾਰ ਅਤੇ ਰਾਜ ਕੁਮਾਰ ਸ਼ਾਮਲ ਸਨ, ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗਊਸ਼ਾਲਾ ਬਾਜ਼ਾਰ, ਕਸ਼ਮੀਰੀ ਬਾਜ਼ਾਰ, ਘੰਟਾ ਘਰ, ਕਮਾਲਪੁਰ ਚੌਕ, ਬੱਸ ਸਟੈਂਡ, ਬੱਸੀ ਖਵਾਜੂ, ਪੁਰਾਣੀ ਸਬਜ਼ੀ ਮੰਡੀ, ਰੇਲਵੇ ਰੋਡ ਅਤੇ ਮਾਲ ਰੋਡ ਦਾ ਦੌਰਾ ਕੀਤਾ ਅਤੇ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫੇ ਕਬਜ਼ੇ ਵਿਚ ਲਏ। ਦੁਕਾਨਕਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ। ਅਜਿਹਾ ਨਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਮਰਾਨੇ ਕੀਤੇ ਜਾਣਗੇ।


Related News